Home Language ਪੰਜਾਬੀ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਸੋਮਵਾਰ ਨੂੰ ਪੈਣਗੀਆਂ ਵੋਟਾਂ

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਸੋਮਵਾਰ ਨੂੰ ਪੈਣਗੀਆਂ ਵੋਟਾਂ

10
0


ਅਮਰਾਵਤੀ/ਲਖਨਊ, 12 ਮਈਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੇ 96 ਹਲਕਿਆਂ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। ਚੌਥੇ ਗੇੜ ਦੀ ਪੋਲਿੰਗ ਵਿਚ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਟੀਐੱਮਸੀ ਦੀ ਤੇਜ਼ਤਰਾਰ ਆਗੂ ਮਹੂਆ ਮੋਇਤਰਾ ਤੇ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ। ਸੋਮਵਾਰ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀਆਂ 175 ਅਸੈਂਬਲੀ ਸੀਟਾਂ ਲਈ ਵੀ ਪੋਲਿੰਗ ਹੋਵੇਗੀ। ਆਂਧਰਾ ਪ੍ਰਦੇਸ਼ ਵਿਚ ਸੱਤਾਧਾਰੀ ਵਾਈਐੱਸਆਰਸੀ, ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਤੇ ਐੱਨਡੀਏ ਵਿਚ ਤਿਕੋਣਾ ਮੁਕਾਬਲਾ ਹੈ। ਐੱਨਡੀਏ ਵਿਚ ਭਾਜਪਾ, ਚੰੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਟੀਡੀਪੀ ਤੇ ਪਵਨ ਕਲਿਆਣ ਦੀ ਸਰਪ੍ਰਸਤੀ ਵਾਲੀ ਜਨ ਸੈਨਾ ਪਾਰਟੀ ਸ਼ਾਮਲ ਹੈ। ਉੜੀਸਾ ਦੀਆਂ 28 ਅਸੈਂਬਲੀ ਸੀਟਾਂ ਲਈ ਵੀ ਇਸੇ ਗੇੜ ਵਿਚ ਪੋਲਿੰਗ ਹੋਵੇਗੀ। 96 ਲੋਕ ਸਭਾ ਸੀਟਾਂ ਲਈ ਕੁੱਲ 1717 ਉਮੀਦਵਾਰ ਚੋਣ ਪਿੜ ਵਿਚ ਹਨ। ਚੋਣ ਅਮਲ ਨੂੰ ਅਮਨ ਅਮਾਨ ਨਾਲ ਨੇਪੜੇ ਚਾੜ੍ਹਨ ਲਈ 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਵੱਧ ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਗਏ ਹੈ। ਚੌਥੇ ਗੇੜ ਵਿਚ 17.70 ਕਰੋੜ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ ਤੇ ਇਨ੍ਹਾਂ ਵਿਚੋਂ ਮਹਿਲਾ ਵੋਟਰਾਂ ਦੀ ਦੀ ਗਿਣਤੀ 8.73 ਕਰੋੜ ਹੈ। ਜਿਨ੍ਹਾਂ ਕੁਝ ਸੀਟਾਂ ’ਤੇ ਸਭ ਦੀਆਂ ਨਜ਼ਰਾਂ ਹਨ ਉਨ੍ਹਾਂ ਵਿਚ ਕਨੌਜ (ਯੂਪੀ) ਤੋਂ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬੇਗੂਸਰਾਏ(ਬਿਹਾਰ) ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਉਜਿਆਰਪੁਰ (ਬਿਹਾਰ) ਤੋਂ ਨਿੱਤਿਆਨੰਦ ਰਾਏ ਤੇ ਜਾਲਨਾ (ਮਹਾਰਾਸ਼ਟਰ) ਤੋਂ ਰਾਓਸਾਹਿਬੇ ਦਾਨਵੇ ਸ਼ਾਮਲ ਹਨ। ਇਸੇ ਤਰ੍ਹਾਂ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਤੇ ਟੀਐੱਮਸੀ ਤੋਂ ਸਾਬਕਾ ਕ੍ਰਿਕਟਰ ਯੂਸੁਫ ਪਠਾਨ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਉਮੀਦਵਾਰ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਟੇਨੀ, ਜਿਨ੍ਹਾਂ ਦਾ ਪੁੱਤਰ 2021 ਲਖੀਮੁਪਰ ਖੀਰੀ ਹਿੰਸਾ ਕੇਸ ਵਿਚ ਮੁਲਜ਼ਮ ਹੈ ਉੱਤਰ ਪ੍ਰਦੇਸ਼ ਦੇ ਖੀਰੀ ਤੋਂ ਹੈਟ੍ਰਿਕ ਲਾਉਣ ਦੀ ਫ਼ਿਰਾਕ ਵਿਚ ਹੈ। ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਣ ਸਿਨਹਾ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਭਾਜਪਾ ਉਮੀਦਵਾਰ ਐੱਸ.ਐੱਸ.ਆਹਲੂਵਾਲੀਆ ਖਿਲਾਫ਼ ਚੋਣ ਮੈਦਾਨ ਵਿਚ ਹਨ।

 

 

LEAVE A REPLY

Please enter your comment!
Please enter your name here