ਨਵੀਂ ਦਿੱਲੀ, 20 ਮਈ

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿੱਚ  59.06 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਹ ਅੰਕੜੇ ਰਾਤ 10 ਵਜੇ ਤਕ ਪ੍ਰਾਪਤ ਹੋਏ ਹਨ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਪੰਜਵੇਂ ਪੜਾਅ ਦੀਆਂ ਵੋਟਾਂ ਖਤਮ ਹੋਣ ਦੇ ਨਾਲ ਹੀ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 428 ਹਲਕਿਆਂ ਵਿੱਚ ਵੋਟਿੰਗ ਮੁਕੰਮਲ ਹੋ ਗਈ ਹੈ। ਹੁਣ ਚੋਣਾਂ ਦੇ ਦੋ ਹੋਰ ਗੇੜ 25 ਮਈ ਅਤੇ 1 ਜੂਨ ਬਾਕੀ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਮ 6 ਵਜੇ ਤੱਕ ਵੀ ਵੱਡੀ ਗਿਣਤੀ ਲੋਕ ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਕਤਾਰਾਂ ਵਿੱਚ ਸਨ।

LEAVE A REPLY

Please enter your comment!
Please enter your name here