ਪ੍ਰਭੂ ਦਿਆਲ
ਸਿਰਸਾ, 20 ਜੁਲਾਈ

ਇੱਥੋਂ ਦੇ ਪਿੰਡ ਮੱਲੇਕਾਂ ਨੇੜੇ ਟਰਾਲੀ ਤੋਂ ਡਿੱਗੀਆਂ ਲੱਕੜਾਂ ਹੇਠਾਂ ਦੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੋਸਟ ਮਾਰਟਮ ਮਗਰੋਂ ਮ੍ਰਿਤਕਾਂ ਦੀਆਂ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਮਲੋਟ ਵਾਸੀ ਰਾਮ ਸਿੰਘ ਤੇ ਸੁਖਪਾਲ ਵਜੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮਲੋਟ ਵਾਸੀ ਰਾਮ ਸਿੰਘ ਤੇ ਸੁਖਪਾਲ ਟਰੈਕਟਰ ਟਰਾਲੀ ’ਤੇ ਮੋਟੀਆਂ ਲੱਕੜਾਂ ਲੱਦ ਕੇ ਜਾ ਰਹੇ ਸਨ ਤਾਂ ਪਿੰਡ ਮੱਲੇਕਾਂ ਦੇ ਨੇੜੇ ਉਨ੍ਹਾਂ ਦੀ ਟਰਾਲੀ ਦਾ ਟਾਇਰ ਪੰਕਚਰ ਹੋ ਗਿਆ। ਜਦੋਂ ਦੋਵੇਂ ਜਣੇ ਜੈਕ ਲਾ ਕੇ ਟਰਾਲੀ ਦਾ ਟਾਇਰ ਖੋਲ੍ਹ ਰਹੇ ਸਨ ਤਾਂ ਇਸੇ ਦੌਰਾਨ ਜੈਕ ਤੋਂ ਟਰਾਲੀ ਥੁੜ੍ਹਕ ਗਈ ਤੇ ਟਰਾਲੀ ’ਚ ਲੱਦੀਆਂ ਲੱਕੜਾਂ ਉਨ੍ਹਾਂ ਦੇ ਉੱਤੇ ਆ ਡਿੱਗੀਆਂ। ਜਦੋਂ ਤੱਕ ਲੋਕਾਂ ਨੇ ਅਪੜ ਕੇ ਉਨ੍ਹਾਂ ਨੂੰ ਲੱਕੜਾਂ ਹੇਠਾਂ ਤੋਂ ਬਾਹਰ ਕੱਢਿਆ ਤਾਂ ਉਹ ਦਮ ਤੋੜ ਚੁੱਕੇ ਸਨ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈਆਂ ਜਿਥੇ ਅੱਜ ਲਾਸ਼ਾਂ ਪੋਸਟ ਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here