ਨਵੀਂ ਦਿੱਲੀ, 10 ਜੂਨ

ਕੇਰਲ ਤੇ ਪੱਛਮੀ ਬੰਗਾਲ ਦੋ ਅਜਿਹੇ ਸੂਬੇ ਹਨ ਜਿੱਥੇ ਮਈ ਮਹੀਨੇ ਵਿਚ ਕੋਵਿਡ-19 ਵਿਰੋਧੀ ਵੈਕਸੀਨ ਦੀ ਬਿਲਕੁਲ ਬਰਬਾਦੀ ਨਹੀਂ ਹੋਈ ਹੈ ਅਤੇ ਇਨ੍ਹਾਂ ਦੋਹਾਂ ਰਾਜਾਂ ਵਿਚ ਕ੍ਰਮਵਾਰ 1.10 ਲੱਖ ਤੇ 1.61 ਲੱਖ ਡੋਜ਼ ਬਚੀਆਂ ਹਨ। ਹਾਲਾਂਕਿ, ਝਾਰਖੰਡ ਵਿਚ ਵੈਕਸੀਨ ਦੀ ਸਭ ਤੋਂ ਵੱਧ 33.95 ਫ਼ੀਸਦ ਬਰਬਾਦੀ ਹੋਈ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲਦੀ ਹੈ।

ਅੰਕੜਿਆਂ ਅਨੁਸਾਰ ਕੇਰਲ ਵਿਚ ਵੈਕਸੀਨ ਦੀ -6.37 ਫ਼ੀਸਦ ਬਰਬਾਦੀ ਤੇ ਪੱਛਮੀ ਬੰਗਾਲ ਵਿਚ -5.48 ਫ਼ੀਸਦ ਬਰਬਾਦੀ ਦਰਜ ਕੀਤੀ ਗਈ ਹੈ। ਛੱਤੀਸਗੜ੍ਹ ਵਿਚ ਵੈਕਸੀਨ ਦੀ 15.79 ਫ਼ੀਸਦ ਤੇ ਮੱਧ ਪ੍ਰਦੇਸ਼ ’ਚ 7.35 ਫ਼ੀਸਦ ਬਰਬਾਦੀ ਦਰਜ ਕੀਤੀ ਗਈ ਹੈ। ਪੰਜਾਬ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਵਿਚ ਵੈਕਸੀਨ ਦੀ ਕ੍ਰਮਵਾਰ 7.08 ਫ਼ੀਸਦ, 3.95 ਫ਼ੀਸਦ, 3.91 ਫ਼ੀਸਦ, 3.78, 3.63 ਫ਼ੀਸਦ ਅਤੇ 3.59 ਫ਼ੀਸਦ ਬਰਬਾਦੀ ਦਰਜ ਕੀਤੀ ਗਈ ਹੈ।

ਅੰਕੜਿਆਂ ਅਨੁਸਾਰ ਮਈ ਮਹੀਨੇ ਵਿਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੇ ਕੁੱਲ 790.6 ਲੱਖ ਡੋਜ਼ ਸਪਲਾਈ ਕੀਤੇ ਗਏ ਜਿਨ੍ਹਾਂ ਵਿਚੋਂ 6.10 ਲੱਖ ਡੋਜ਼ ਟੀਕਾਕਰਨ ਵਿਚ ਕੰਮ ਆਈਆਂ ਜਦਕਿ 658.6 ਲੱਖ ਡੋਜ਼ ਦਾ ਇਸਤੇਮਾਲ ਹੋਇਆ ਅਤੇ 212.7 ਲੱਖ ਡੋਜ਼ ਬਚੀਆਂ। ਮਈ ਮਹੀਨੇ ਵਿਚ ਅਪਰੈਲ ਨਾਲੋਂ ਘੱਟ ਟੀਕਾਕਰਨ ਹੋਇਆ। ਅਪਰੈਲ ਮਹੀਨੇ ਵਿਚ 898.7 ਲੱਖ ਡੋਜ਼ ਟੀਕਾਕਰਨ ਵਿਚ ਕੰਮ ਆਈਆਂ ਸਨ ਜਦਕਿ 9.2.2 ਲੱਖ ਡੋਜ਼ ਇਸਤੇਮਾਲ ਹੋਈਆਂ ਸਨ ਅਤੇ 80.8 ਲੱਖ ਡੋਜ਼ਿਜ਼ ਬਚੀਆਂ ਸਨ। 

ਭਾਰਤ ਵਿਚ 7 ਜੂਨ ਤੱਕ 45 ਸਾਲ ਤੋਂ ਵੱਧ ਉਮਰ ਦੀ 38 ਫ਼ੀਸਦ ਆਬਾਦੀ ਨੂੰ ਪਹਿਲੀ ਡੋਜ਼ ਲੱਗ ਚੁੱਕੀ ਸੀ। ਤ੍ਰਿਪੁਰਾ ਵਿਚ ਇਹ ਦਰ 92 ਫ਼ੀਸਦ, ਰਾਜਸਥਾਨ ਤੇ ਛੱਤੀਸਗੜ੍ਹ ਵਿਚ 65 ਫ਼ੀਸਦ, ਗੁਜਰਾਤ ’ਚ 53 ਫ਼ੀਸਦ, ਕੇਰਲ ’ਚ 51 ਫ਼ੀਸਦ ਤੇ ਦਿੱਲੀ ਵਿਚ 49 ਫ਼ੀਸਦ ਸੀ।  -ਪੀਟੀਆਈ

LEAVE A REPLY

Please enter your comment!
Please enter your name here