ਐੱਨਪੀ ਧਵਨ

ਪਠਾਨਕੋਟ, 5 ਜੂਨ

ਸ੍ਰੀਨਗਰ ਵਿੱਚ ਬੀਤੇ ਦਿਨ ਸ਼ਹੀਦ ਹੋਏ 62 ਆਰਆਰ ਰੈਜੀਮੈਂਟ ਦੇ ਅਰੁਣ ਕੁਮਾਰ ਦਾ ਅੱਜ ਉਸ ਦੇ ਜੱਦੀ ਪਿੰਡ ਘੋਹ ਮੰਗਣੀ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸੂਬੇਦਾਰ ਸੁਰਿੰਦਰ ਸਿੰਘ ਅਤੇ ਸੂਬੇਦਾਰ ਅਸ਼ਵਨੀ ਕੁਮਾਰ ਉਸ ਦੀ ਲਾਸ਼ ਸ੍ਰੀਨਗਰ ਤੋਂ ਪਠਾਨਕੋਟ ਲੈ ਕੇ ਆਏ। ਇਸ ਮਗਰੋਂ ਪਿੰਡ ਵਿੱਚ ਰੋਸ ਦੀ ਲਹਿਰ ਫੈਲ ਗਈ। ਇਸ ਮੌਕੇ ਮੇਜਰ ਜਨਰਲ ਅਨੁਪਮ ਭਾਗੀ ਨੇ ਕਿਹਾ ਕਿ ਅਰੁਣ ਕੁਮਾਰ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ ਹੈ। ਉਸ ਦੀ ਕੁਰਬਾਨੀ ਹਮੇਸ਼ਾ ਯਾਦ ਰੱਖੀ ਜਾਵੇਗੀ।   

ਜਾਣਕਾਰੀ ਅਨੁਸਾਰ ਅਰੁਣ ਕੁਮਾਰ 2016 ਵਿੱਚ ਸੈਨਾ ਦੀ 19 ਡੋਗਰਾ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਹੁਣ ਉਹ 62 ਆਰਆਰ ਵਿੱਚ ਤਾਇਨਾਤ ਸੀ। ਡਿਫੈਂਸ ਦੇ ਪੀਆਰਓ ਕਰਨਲ ਦਵਿੰਦਰ ਆਨੰਦ ਅਨੁਸਾਰ ਸੇਧਾਊ ਤੋਂ ਤਾਂਗੀਮਾਰਗ ਤੱਕ ਦੌਰਾ ਕਰਦੇ ਸਮੇਂ ਪੈਰ ਤਿਲਕਣ ਕਾਰਨ ਅਰੁਣ ਦਰਿਆ ਵਿੱਚ ਜਾ ਡਿੱਗਾ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਸ਼ਹੀਦ ਅਰੁਣ ਕੁਮਾਰ ਤਿੰਨ ਭਰਾ ਸਨ। ਉਸ ਦਾ ਵੱਡਾ ਭਰਾ ਮਿਹਨਤ-ਮਜ਼ਦੂਰੀ ਕਰਦਾ ਹੈ ਅਤੇ ਛੋਟਾ ਭਰਾ ਸੁਨੀਲ ਕੁਮਾਰ ਡੋਗਰਾ ਰੈਜੀਮੈਂਟ ਵਿੱਚ ਚੇਨੱਈ ’ਚ ਤਾਇਨਾਤ ਹੈ।

LEAVE A REPLY

Please enter your comment!
Please enter your name here