ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਜੁਲਾਈ

ਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਜੰਤਰ ਮੰਤਰ ’ਤੇ ਸਖ਼ਤ ਸੁਰੱਖਿਆ ਹੇਠ ਕਿਸਾਨ ਸੰਸਦ ਲੱਗੀ। ਸਭ ਤੋਂ ਪਹਿਲਾਂ ਸੰਘਰਸ਼ ਦੌਰਾਨ ‘ਸ਼ਹੀਦ’ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਈ ਮਹੀਨਿਆ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਵਿਚੋਂ 200 ਕਿਸਾਨ ਅੱਜ ਜੰਤਰ ਮੰਤਰ ’ਤੇ ਪੁੱਜੇ। ਉਹ ਡੀਟੀਸੀ ਦੀਆਂ ਕਈ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ ਮੰਤਰ ਪੁੱਜੇ। ਇਕ ਬੱਸ ਖਰਾਬ ਹੋਣ ਕਾਰਨ ਕੁੱਝ ਕਿਸਾਨਾਂ ਨੂੰ ਕਿਸਾਨ ਸੰਸਦ ਵਿੱਚ ਪੁੱਜਣ ਵਿੱਚ ਦੇਰੀ ਹੋ ਗਈ। ਇਸ ਦੌਰਾਨ ਜੰਤਰ-ਮੰਤਰ ਵਿਖੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਜੰਤਰ-ਮੰਤਰ ਸੰਸਦ ਭਵਨ ਤੋਂ ਕੁਝ ਮੀਟਰ ਦੀ ਦੂਰੀ ’ਤੇ ਹੈ। ਅਧਿਕਾਰੀਆਂ ਨੇ ਕਿਹਾ ਕਿ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ। ਪੁਲੀਸ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ। ਪੁਲੀਸ ਸੁਰੱਖਿਆ ਹੇਠ 200 ਕਿਸਾਨਾਂ ਦੇ ਸਮੂਹ ਨੇ ਬੱਸਾਂ ਵਿਚ ਸਿੰਘੂ ਸਰਹੱਦ ਤੋਂ ਜੰਤਰ-ਮੰਤਰ ਪੁੱਜ ਕੇ ਸ਼ਾਮ 5 ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤਾ। ਸੰਯੁਕਤ ਕਿਸਾਨ ਮੋਰਚਾ ਨੂੰ ਇਸ ਵਾਰ ਹਲਫ਼ਨਾਮਾ ਦੇਣ ਲਈ ਕਿਹਾ ਗਿਆ ਹੈ ਜਿਸ ਵਿੱਚ ਕੋਵਿਡ ਨਿਯਮਾਂ ਦੀ ਪਾਲਣ ਦੇ ਨਾਲ ਨਾਲ ਅੰਦੋਲਨ ਸ਼ਾਂਤੀ ਪੂਰਨ ਹੋਵੇਗਾ।

ਗਾਜ਼ੀਪੁਰ ਬਾਰਡਰ ਤੋਂ ਜੰਤਰ ਮੰਤਰ ਲਈ ਕਿਸਾਨ ਸੰਸਦ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਣ ਤੋਂ ਪਹਿਲਾਂ ਪੁਲੀਸ ਅਧਿਕਾਰੀ ਕਿਸਾਨਾਂ ਤੋਂ ਆਸ਼ੀਰਵਾਦ ਲੈਂਦਾ ਹੋਇਆ।

 

LEAVE A REPLY

Please enter your comment!
Please enter your name here