ਨਵੀਂ ਦਿੱਲੀ: ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਦੇਸ਼ ’ਚ ਹਾਈਡਰੋਕਾਰਬਨ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਵੱਲੋਂ ਓਐੱਨਜੀਸੀ ਅਤੇ ਆਇਲ ਇੰਡੀਆ ਲਿਮਟਿਡ ਦੇ ਵੱਡੇ ਤੇਲ ਅਤੇ ਗੈਸ ਭੰਡਾਰਾਂ ਦੀ ਨਿਲਾਮੀ ਕੀਤੀ ਜਾਵੇਗੀ। ਛੋਟੇ ਲੱਭੇ ਹੋਏ ਖੇਤਰਾਂ ਦੀ ਨਿਲਾਮੀ ਦੇ ਤੀਜੇ ਗੇੜ ਦੀ ਸ਼ੁਰੂਆਤ ਮੌਕੇ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਕੰਪਨੀਆਂ ਲੰਬੇ ਸਮੇਂ ਤੱਕ ਆਪਣੇ ਸਰੋਤਾਂ ਸਹਾਰੇ ਨਹੀਂ ਰਹਿ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰੋਤ ਅਸਲ ’ਚ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦੀ ਨਿਲਾਮੀ ਕਰਕੇ ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ ਹਵਾਲੇ ਕੀਤੇ ਜਾ ਸਕਦੇ ਹਨ। ਮੌਜੂਦਾ ਨਿਲਾਮੀ ਪ੍ਰਕਿਰਿਆ ਤਹਿਤ 32 ਤੇਲ ਅਤੇ ਗੈਸ ਬਲਾਕ ਰੱਖੇ ਗਏ ਹਨ। ਸ੍ਰੀ ਪ੍ਰਧਾਨ ਨੇ ਕਿਹਾ ਕਿ ‘ਚਲਤੀ ਕਾ ਨਾਮ ਗਾੜੀ’ ਵਾਲਾ ਰਵੱਈਆ ਹੁਣ ਕੰਮ ਨਹੀਂ ਕਰੇਗਾ ਅਤੇ ਸਰਕਾਰ ਨੂੰ ਨਿਧੜਕ ਫ਼ੈਸਲੇ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਸਰੋਤਾਂ ਨੂੰ ਲੰਬੇ ਸਮੇਂ ਤੱਕ ਨਾ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। -ਪੀਟੀਆਈ

LEAVE A REPLY

Please enter your comment!
Please enter your name here