ਨਵੀਂ ਦਿੱਲੀ, 8 ਜੂਨ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਵੀਡਨ ਵਿੱਚ ਰੱਖਿਆ ਸਬੰਧੀ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀਆਂ ਮੁੱਖ ਫਰਮਾਂ ਨੂੰ ਭਾਰਤ ਵਿੱਚ ਇਕਾਈਆਂ ਸਥਾਪਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਫ਼ੌਜੀ ਸਾਜ਼ੋ-ਸਾਮਾਨ ਦਾ ਉਤਪਾਦਨ ਕਰਨ ਲਈ ਨਿਵੇਸ਼ ਕਰਨ ਵਾਸਤੇ ਭਾਰਤ ਨੂੰ ਇੱਕ ਚੰਗੀ ਜਗ੍ਹਾ ਦੱਸਿਆ। ਭਾਰਤ-ਸਵੀਡਨ ਦੀ ਰੱਖਿਆ ਸਨਅਤ ’ਚ ਆਪਸੀ ਸਹਿਯੋਗ ਸਬੰਧੀ ਇੱਕ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰੱਖਿਆ ਸਬੰਧੀ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀਆਂ ਸਨਅਤਾਂ ਲਈ ਵੱਡੇ ਪੱਧਰ ’ਤੇ ਸੁਧਾਰ ਲਿਆਉਂਦੇ ਹਨ, ਜੋ ਨਾ ਸਿਰਫ਼ ਭਾਰਤੀ ਜ਼ਰੂਰਤਾਂ ਬਲਕਿ ਆਲਮੀ ਪੱਧਰ ਦੀਆਂ ਮੰਗਾਂ ਵੀ ਪੂਰੀਆਂ ਕਰਦੇ ਹਨ। ਉਨ੍ਹਾਂ ਸਵੀਡਨ ਦੀਆਂ ਫਰਮਾਂ ਨੂੰ ਖ਼ਾਸ ਤੌਰ ’ਤੇ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੀਆਂ ਰੱਖਿਆ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀਆਂ ਇਕਾਈਆਂ ’ਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਫਰਮਾਂ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਦਿੱਤੇ ਜਾ ਰਹੇ ਲਾਭਾਂ ਤੇ ਭਾਰਤ ਵਿੱਚ ਕੁਸ਼ਲਤਾ ਪ੍ਰਾਪਤ ਕਾਮਿਆਂ ਦੀ ਉਪਲੱਬਧਤਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਰੱਖਿਆ ਸਬੰਧੀ ਸਾਜ਼ੋ-ਸਾਮਾਨ ਦਾ ਉਤਪਾਦਨ ਕਰਨ ਵਾਲੇ ਸੈਕਟਰ ਵਿੱਚ ਆਟੋਮੈਟਿਕ ਰੂਟ ਰਾਹੀਂ 74 ਫ਼ੀਸਦੀ ਤੇ ਸਰਕਾਰੀ ਰੂਟ ਰਾਹੀਂ 100 ਫ਼ੀਸਦੀ ਤੱਕ ਸਿੱਧੇ ਵਿਦੇਸ਼ ਨਿਵੇਸ਼ ਦੀ ਮਨਜ਼ੂਰੀ ਬਾਰੇ ਵੀ ਦੱਸਿਆ। -ਪੀਟੀਆਈ

LEAVE A REPLY

Please enter your comment!
Please enter your name here