ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਮਈ
ਸੀਬੀਐੱਸਈ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ 10ਵੀਂ ਅਤੇ 12ਵੀਂ ਜਮਾਤ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 93.60 ਅਤੇ 87.98 ਫੀਸਦ ਦਰਜ ਕੀਤੀ ਗਈ ਹੈ ਅਤੇ ਲੜਕੀਆਂ ਦੀ ਪਾਸ ਫੀਸਦ ਲੜਕਿਆਂ ਨਾਲੋਂ ਵੱਧ ਹੈ। ਦਸਵੀਂ ਜਮਾਤ ਦੇ ਨਤੀਜੇ ਵਿੱਚ ਏਕਮਦੀਪ ਸਿੰਘ ਨੇ 99.6 ਫ਼ੀਸਦ ਨਾਲ ਸ਼ਹਿਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ| ਸ਼ਹਿਰ ਵਿੱਚ ਦੂਜਾ ਸਥਾਨ ਸਪਰਿੰਗਡੇਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦਿਵਜੋਤ ਸਿੰਘ, ਡੀਏਵੀ ਪਬਲਿਕ ਸਕੂਲ ਦੇ ਚਿਨਮਯ ਪ੍ਰਕਾਸ਼ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ। ਦਿਵਜੋਤ ਅਤੇ ਚਿਨਮਯ ਨੇ 99.2 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸਪਰਿੰਗਡੇਲ ਦੀ ਅਨਵੀ ਜੈਨ ਨੇ 99 ਫ਼ੀਸਦ ਅੰਕ ਲੈ ਕੇ ਸ਼ਹਿਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਵਿੱਚ ਡੀਏਵੀ ਇੰਟਰਨੈਸ਼ਨਲ ਸਕੂਲ ਦੀ ਭਾਵਿਕਾ ਸ਼ਾਰਦਾ ਨੇ 98.6 ਫ਼ੀਸਦ, ਡੀਏਵੀ ਪਬਲਿਕ ਸਕੂਲ ਦੀ ਰੋਮਾਂਸ਼ੀ ਬਜਾਜ 98.6 ਫ਼ੀਸਦ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਜਪਜੀਤ ਕੌਰ 98.4 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਬਾਰ੍ਹਵੀਂ ਜਮਾਤ ਵਿਚ ਡੀਏਵੀ ਪਬਲਿਕ ਸਕੂਲ ਲਾਰੈਂਸ ਰੋਡ ਦਾ ਵਿਦਿਆਰਥੀ ਦਿਵਯੰਸ਼ ਟਾਪਰ ਰਿਹਾ, ਉਸ ਨੇ 98.4 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਡੀਏਵੀ ਇੰਟਰਨੈਸ਼ਨਲ ਸਕੂਲ ਦੀ ਕਾਮਰਸ ਦੀ ਵਿਦਿਆਰਥਣ ਸਗੁਨਾ ਅਗਰਵਾਲ ਅਤੇ ਭਵਨ ਐਸਐਲ ਸਕੂਲ ਦੀ ਸੁਹਾਨ ਮਲਹੋਤਰਾ ਦੋਵੇਂ 98.2 ਫ਼ੀਸਦ ਅੰਕ ਲੈ ਕੇ ਦੂਜੇ ਸਥਾਨ ’ਤੇ ਹਨ। ਡੀਏਵੀ ਸਕੂਲ, ਲਾਰੈਂਸ ਰੋਡ ਦੀ ਭੂਮੀ ਸੇਠੀ ਤੇ ਅਰਜੁਨ ਸ਼ਰਮਾ ਅਤੇ ਡੀਏਵੀ ਇੰਟਰਨੈਸ਼ਨਲ ਸਕੂਲ ਦੇ ਹਰਸ਼ਲ ਗੁਪਤਾ ਨੇ 98 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਦਾ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜਾ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਦੱਸਿਆ ਕਿ ਅਨਮੋਲਦੀਪ ਕੌਰ ਨੇ 91 ਫ਼ੀਸਦ ਅੰਕ ਲੈ ਕੇ ਪਹਿਲਾ ਸਥਾਨ, ਇੰਦਰਵੀਰ ਸਿੰਘ 82 ਫ਼ੀਸਦ ਅੰਕ ਲੈ ਕੇ ਦੂਜੇ ਸਥਾਨ ’ਤੇ ਅਤੇ ਸੁਖਮਨਪ੍ਰੀਤ ਕੌਰ ਨੇ 80 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਜਲੰਧਰ ਦੀ ਵਿਦਿਆਰਥਣ ਸ਼ੰਭਵੀ ਉਤਕਰਸ਼ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੀ ਹੋਈ। -ਫੋਟੋ: ਸਰਬਜੀਤ ਸਿੰਘ

ਜਲੰਧਰ (ਹਤਿੰਦਰ ਮਹਿਤਾ): ਆਰਮੀ ਪਬਲਿਕ ਸਕੂਲ ਦੀ ਸ਼ੰਭਵੀ ਉਤਕਰਸ਼ ਲਾਡ ਨੇ ਸੀਬੀਐੱਸਈ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਦਾ ਨਤੀਜਾ ਅੱਜ ਸਵੇਰੇ ਐਲਾਨਿਆ ਗਿਆ। ਉਸ ਨੇ ਹਿਊਮੈਨਟੀਜ਼ ਸਟਰੀਮ ਵਿੱਚ 99.2 ਫੀਸਦੀ ਅੰਕ ਪ੍ਰਾਪਤ ਕੀਤੇ। ਜ਼ਿਲ੍ਹੇ ਵਿੱਚ ਦੂਜਾ ਸਥਾਨ ਇਸੇ ਸਕੂਲ ਦੇ ਅਨੁਪ ਵਰਮਾ (ਹਿਊਮੈਨਟੀਜ਼) ਨੇ 98.4 ਫੀਸਦੀ ਅੰਕ ਪ੍ਰਾਪਤ ਕਰਕੇ ਪ੍ਰਾਪਤ ਕੀਤਾ, ਜਦਕਿ ਤੀਜਾ ਸਥਾਨ ਏਪੀਜੇ ਸਕੂਲ ਮਹਾਵੀਰ ਮਾਰਗ ਦੇ ਆਰੀਅਨ ਸੂਰੀ (ਮੈਡੀਕਲ) ਨੇ 98.2 ਅੰਕ ਪ੍ਰਾਪਤ ਕਰਕੇ ਪ੍ਰਾਪਤ ਕੀਤਾ। ਜ਼ਿਲ੍ਹਾ ਟਾਪਰ ਸ਼ੰਭਵੀ ਨੇ ਕਿਹਾ ਕਿ ਉਹ ਆਪਣਾ ਜ਼ਿਆਦਾਤਰ ਸਮਾਂ ਲਾਇਬ੍ਰੇਰੀ ਵਿੱਚ ਬਿਤਾਉਂਦੀ ਸੀ ਅਤੇ ਵਧੀਆ ਨਤੀਜੇ ਪ੍ਰਾਪਤ ਕਰਨ ਵੱਲ ਧਿਆਨ ਦਿੰਦੀ ਸੀ।
ਬਟਾਲਾ (ਪੱਤਰ ਪ੍ਰੇਰਕ): ਇੱਥੋਂ ਦੇ ਵੁੱਡਸਟਾਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਐਨਸੀ ਨੇ ਦੱਸਿਆ ਕਿ ਕਾਮਰਸ ’ਚ ਵਿਦਿਆਰਥਣ ਸਾਂਚੀ ਨੇ 96 ਫੀਸਦੀ ਲੈ ਕੇ ਪਹਿਲਾ ਸਥਾਨ, ਆਰਟਸ ’ਚ ਸੰਤਾ ਸਿੰਘ ਨੇ 94 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਅਤੇ ਸਾਇੰਸ ਗਰੁੱਪ ’ਚੋਂ ਜੈਸਮੀਨ ਕੌਰ ਨੇ 90.2 ਫੀਸਦੀ ਅੰਕ ਲੈ ਕੇ ਸਕੂਲ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੇ 10 ਵਿਦਿਆਰਥੀਆਂ ਨੇ 90 ਫ਼ੀਸਦੀ ਅੰਕ ਲਏ, ਜਦੋਂ ਕਿ 30 ਵਿਦਿਆਰਥੀਆਂ ਨੇ 80 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ।
ਪਠਾਨਕੋਟ (ਪੱਤਰ ਪ੍ਰੇਰਕ): ਜੇਐੱਮਕੇ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਡੀਕਲ ਦਾ ਵਿਦਿਆਰਥੀ ਕ੍ਰਿਸ਼ਨਾ ਮਹਾਜਨ 96.6 ਫੀਸਦੀ ਅੰਕ ਲੈ ਕੇ ਪਹਿਲੇ, ਕਾਮਰਸ ਦਾ ਵਿਦਿਆਰਥੀ ਆਰੀਅਨਜ਼ ਸਾਹਨੀ 96 ਫੀਸਦੀ ਅੰਕ ਲੈ ਕੇ ਦੂਜੇ, ਨਾਨ ਮੈਡੀਕਲ ਦਾ ਵਿਦਿਆਰਥੀ ਧਰੁਵ ਮਹਾਜਨ 93.6 ਫੀਸਦੀ ਅੰਕ ਲੈ ਕੇ ਤੀਜੇ ਅਤੇ ਆਰਟਸ ਦਾ ਵਿਦਿਆਰਥੀ ਰੇਸ਼ਮ ਮਹਾਜਨ 92.8 ਫੀਸਦੀ ਅੰਕ ਲੈ ਕੇ ਚੌਥੇ ਸਥਾਨ ’ਤੇ ਰਿਹਾ। ਪ੍ਰਿੰਸੀਪਲ ਵਿਨੀਤਾ ਮਹਾਜਨ, ਡਾਇਰੈਕਟਰ ਤਾਨੀਆ ਸੂਦ ਤੇ ਚੇਅਰਮੈਨ ਅਨੁਜ ਸੂਦ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਦਸਵੀਂ ਅਤੇ ਬਾਰ੍ਹਵੀ ਜਮਾਤ ਦੇ ਨਤੀਜੇ ’ਚ ਸਟੇਟ ਪਬਲਿਕ ਸਕੂਲ ਸ਼ਾਹਕੋਟ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਦੱਸਿਆ ਕਿ ਬਾਰ੍ਹਵੀ ਦੇ ਮੈਡੀਕਲ ਗਰੁੱਪ ’ਚ ਕਰਨਪ੍ਰੀਤ ਕੌਰ ਨੇ 96.04 ਫੀਸਦੀ ਅੰਕਾਂ ਨਾਲ ਸਕੂਲ ’ਚੋਂ ਪਹਿਲਾ, ਭੂਮੀ ਨੇ 94.08 ਨਾਲ ਦੂਜਾ ਅਤੇ ਗੁਰਕੀਰਤ ਕੌਰ ਨੇ 91.02 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਧਾਰੀਵਾਲ ਵਿੱਚ ਸੇਂਟ ਕਬੀਰ ਸਕੂਲ ਦਾ ਨਤੀਜਾ ਸ਼ਾਨਦਾਰ

ਧਾਰੀਵਾਲ: ਸੀਬੀਐੱਸਈ ਵੱਲੋਂ ਐਲਾਨੇ ਨਤੀਜਿਆਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਸ਼ਾਨਦਾਰ ਨਤੀਜੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਇਸ ਸਾਲ ਕੁੱਲ 128 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਕਾਮਰਸ ’ਚੋਂ ਦਲਜੀਤ ਸਿੰਘ 94.2 ਫ਼ੀਸਦ ਅੰਕਾਂ ਨਾਲ ਪਹਿਲਾ ਸਥਾਨ, ਮਨਜੋਤ ਸਿੰਘ 93.4 ਫ਼ੀਸਦ ਨਾਲ ਦੂਜਾ ਅਤੇ ਸਾਹਿਲਦੀਪ ਸਿੰਘ 92 ਫੀਸਦ ਨਾਲ ਤੀਸਰਾ ਸਥਾਨ ਹਾਸਲ ਕੀਤਾ। ਨਾਨ-ਮੈਡੀਕਲ ’ਚੋਂ ਮਹਿਕਦੀਪ ਕੌਰ 93.8 ਫ਼ੀਸਦ ਅੰਕਾਂ ਨਾਲ ਪਹਿਲਾ ਸਥਾਨ ਅਤੇ ਦਿਲਪ੍ਰੀਤ ਕੌਰ 89 ਫ਼ੀਸਦ ਅੰਕਾਂ ਨਾਲ ਦੂਸਰੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਮੈਡੀਕਲ ’ਚੋਂ ਆਸਦੀਪ ਕੌਰ ਨੇ 87 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਅਤੇ ਨਵਰੋਜ ਕੌਰ ਨੇ 85.8 ਫੀਸਦੀ ਨਾਲ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਰਿੰਦਰ ਸਿੰਘ ਛੋਟੇਪੁਰ ਅਤੇ ਪ੍ਰਿੰਸੀਪਲ ਬਰਿੰਦਰ ਕੌਰ ਨੇ ਦੱਸਿਆ ਬਾਰ੍ਹਵੀਂ ਵਿੱਚ ਪਲਕ ਸ਼ਰਮਾ ਨੇ 91.8 ਫ਼ੀਸਦ ਅੰਕਾਂ ਨਾਲ ਪਹਿਲਾ ਸਥਾਨ, ਜੋਬਨਪ੍ਰੀਤ ਕੌਰ 88.6 ਫ਼ੀਸਦ ਅੰਕਾਂ ਨਾਲ ਦੂਸਰਾ ਸਥਾਨ ਅਤੇ ਸਿਮਰਨਪ੍ਰੀਤ ਕੌਰ ਨੇ 88 ਫ਼ੀਸਦ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। -ਪੱਤਰ ਪ੍ਰੇਰਕ

10ਵੀਂ ਦੀ ਸਿ੍ਰਸ਼ਟੀ ਜੈਨ ਹੁਸ਼ਿਆਰਪੁਰ ਜ਼ਿਲ੍ਹੇ ’ਚੋਂ ਅੱਵਲ

ਦਸੂਹਾ (ਪੱਤਰ ਪ੍ਰੇਰਕ): 10ਵੀਂ ਜਮਾਤ ਦੇ ਨਤੀਜਿਆਂ ਵਿੱਚ ਵਾਸਲ ਐਜੂਕੇਸ਼ਨ ਵੱਲੋਂ ਸੰਚਾਲਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਜ਼ਿਲ੍ਹੇ ਵਿੱਚੋਂ ਝੰਡੀ ਰਹੀ। ਇਸ ਸਬੰਧੀ ਪ੍ਰਿੰਸੀਪਲ ਓਪੀ ਗੁਪਤਾ ਨੇ ਦੱਸਿਆ ਕਿ ਸਿ੍ਰਸ਼ਟੀ ਜੈਨ ਨੇ 99.4 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਜਸਲੀਨ ਕੌਰ ਨੇ 98 ਫੀਸਦੀ ਤੇ ਸਰਬਪ੍ਰੀਤ ਕੌਰ ਨੇ 97.6 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ ਹੈ।

The put up ਸੀਬੀਐੱਸਸੀ: ਦਸਵੀਂ ਤੇ ਬਾਰ੍ਹਵੀਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ appeared first on Punjabi Tribune.

LEAVE A REPLY

Please enter your comment!
Please enter your name here