ਨਵੀਂ ਦਿੱਲੀ, 21 ਅਗਸਤ
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੋਲਜੀਅਮ ਨੇ ਦਿੱਲੀ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਤਿੰਨ ਵਕੀਲਾਂ ਦੇ ਨਾਵਾਂ ਦੀ ਕੇਂਦਰ ਨੂੰ ਸਿਫ਼ਾਰਸ਼ ਕੀਤੀ ਹੈ। ਕੋਲਜੀਅਮ ਵੱਲੋਂ ਸਿਫਾਰਸ਼ ਕੀਤੇ ਗਏ ਵਕੀਲਾਂ ’ਚ ਸ੍ਰੀ ਅਜੈ ਦਿਗਪਾਲ, ਹਰੀਸ਼ ਵੈਦਿਆਨਾਥਨ ਸ਼ੰਕਰ ਅਤੇ ਸ਼ਵੇਤਾਸ਼੍ਰੀ ਮਜੂਮਦਾਰ ਦੇ ਨਾਮ ਸ਼ਾਮਲ ਹਨ। -ਪੀਟੀਆਈ