ਨਵੀਂ ਦਿੱਲੀ, 2 ਸਤੰਬਰ
ਸੁਪਰੀਮ ਕੋਰਟ ਨੇ ਅੱਜ ਪੱਛਮੀ ਬੰਗਾਲ ਸਰਕਾਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਇਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਹੱਤਿਆ ਦੀ ਘਟਨਾ ਦੇ ਵਿਰੋਧ ਵਿੱਚ 27 ਅਗਸਤ ਨੂੰ ਸੂਬਾ ਸਕੱਤਰੇਤ ਤੱਕ ਕੀਤੇ ਗਏ ਮਾਰਚ ਦੇ ਪ੍ਰਬੰਧਕਾਂ ’ਚੋਂ ਇਕ ਸਾਇਨ ਲਾਹਿੜੀ ਨੂੰ ਜ਼ਮਾਨਤ ਦੇਣ ਦੇ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਇਹ ‘ਪਹਿਲੀ ਨਜ਼ਰੇ’ ਜ਼ਮਾਨਤ ਦਾ ਮਾਮਲਾ ਬਣਦਾ ਹੈ। -ਪੀਟੀਆਈ