ਮੋਗਾਦਿਸ਼ੂ, 3 ਅਗਸਤ

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਲਿਡੋ ਬੀਚ ’ਤੇ ਸਥਿਤ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ’ਚ 32 ਵਿਅਕਤੀ ਮਾਰੇ ਗਏ ਜਦਕਿ 63 ਹੋਰ ਜ਼ਖ਼ਮੀ ਹੋ ਗਏ। ਪੁਲੀਸ ਦੇ ਤਰਜਮਾਨ ਮੇਜਰ ਅਬਦੀਫਤਾਹ ਅਦਨ ਹਸਨ ਨੇ ਅਜ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ’ਚ ਇੱਕ ਜਵਾਨ ਮਾਰਿਆ ਗਿਆ ਤੇ ਇੱਕ ਹੋਰ ਜ਼ਖ਼ਮੀ ਹੋਇਆ ਹੈ ਜਦਕਿ ਮਾਰੇ ਗਏ ਬਾਕੀ ਸਾਰੇ ਜਣੇ ਆਮ ਨਾਗਰਿਕ ਸਨ। ਮੌਕੇ ਦੇ ਗਵਾਹਾਂ ਮੁਤਾਬਕ ਧਮਾਕੇ ਮਗਰੋਂ ਗੋਲੀਬਾਰੀ ਹੋਈ। ਅਲਕਾਇਦਾ ਦੇ ਪੂਰਬੀ ਅਫ਼ਰੀਕਾ ਨਾਲ ਸਬੰਧਤ ਸਹਿਯੋਗੀ ਗੁੱਟ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। -ਏਪੀ

 

 

LEAVE A REPLY

Please enter your comment!
Please enter your name here