ਨਵੀਂ ਦਿੱਲੀ, 17 ਮਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਸਰਕਾਰ ਕੋਵਿਡ ਸੰਕਟ ਨਾਲ ਕਾਰਗਰ ਤਰੀਕੇ ਨਾਲ ਨਜਿੱਠਣ ਵਿਚ ਅਸਫ਼ਲ ਰਹੀ ਹੈ ਤੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤੇ ਨਜ਼ਰ ਨਹੀਂ ਆਏ। ਟਵੀਟ ਕਰਦਿਆਂ ਰਾਹੁਲ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਕਿਤੇ ਵੀ ਨਹੀਂ ਖੜ੍ਹੀ। ਲੋਕਾਂ ਨੇ ਖ਼ੁਦ ਹੀ ਆਪਣੇ ਆਪ ਨੂੰ ਸੰਭਾਲਿਆ। ਉਨ੍ਹਾਂ ਕਿਹਾ ਕਿ ਜਿਹੜੇ ਇਸ ਮੁਸ਼ਕਲ ਸਮੇਂ ਦੂਜਿਆਂ ਦੀ ਮਦਦ ਕਰ ਰਹੇ ਹਨ, ਉਹ ਦਿਲੋਂ ਅਜਿਹੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹਨ। ਇਕ ਹੋਰ ਟਵੀਟ ਵਿਚ ਰਾਹੁਲ ਨੇ ਮੋਦੀ ਤੇ ‘ਪੀਐਮ ਕੇਅਰਜ਼’ ਫੰਡ ਰਾਹੀਂ ਖਰੀਦੇ ਵੈਂਟੀਲੇਟਰਾਂ ਦੀ ਤੁਲਨਾ ਕੀਤੀ। ਟਵੀਟ ਵਿਚ ਉਨ੍ਹਾਂ ਲਿਖਿਆ ‘ਪੀਐਮ ਕੇਅਰਜ਼ ਵੈਂਟੀਲੇਟਰਾਂ ਤੇ ਪੀਐਮ ’ਚ ਕਈ ਕੁਝ ਸਾਂਝਾ ਹੈ- ਬਹੁਤ ਜ਼ਿਆਦਾ ਕੂੜ ਪ੍ਰਚਾਰ, ਆਪਣਾ ਕੰਮ ਕਿਸੇ ਨੇ ਨਹੀਂ ਕੀਤਾ, ਲੋੜ ਵੇਲੇ ਕਿਤੇ ਨਜ਼ਰ ਨਹੀਂ ਆਏ।’   -ਪੀਟੀਆਈ

LEAVE A REPLY

Please enter your comment!
Please enter your name here