ਹਰਿਆਣਾ ’ਚ ਪਹਿਲੀ ਤੋਂ ਤੀਜੀ ਤੱਕ ਦੀਆਂ ਜਮਾਤਾਂ ਅੱਜ ਤੋਂ ਸ਼ੁਰੂ

0


ਪੱਤਰ ਪ੍ਰੇਰਕ

ਪੰਚਕੂਲਾ, 19 ਸਤੰਬਰ

ਹਰਿਆਣਾ ਵਿੱਚ ਪਹਿਲੀ ਤੋਂ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ 20 ਸਤੰਬਰ ਤੋਂ ਖੋਲ੍ਹਣ ਦੀ ਤਿਆਰੀ ਹੈ। ਇਹ ਜਮਾਤਾਂ ਸਵੇਰੇ 9 ਤੋਂ 12 ਵਜੇ ਤੱਕ ਲੱਗਣਗੀਆਂ। ਸਿੱਖਿਆ ਵਿਭਾਗ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨਾ ਅਤਿ ਜ਼ਰੂਰੀ ਹੋਵੇਗਾ। ਸਾਰੇ ਬੱਚਿਆਂ ਦੀ ਸਕਰੀਨਿੰਗ ਸਕੂਲ ਦੇ ਗੇਟ ’ਤੇ ਹੋਵੇਗੀ ਅਤੇ ਜਿਸ ਵਿਦਿਆਰਥੀ ਦਾ ਤਾਪਮਾਨ ਵੱਧ ਹੋਵੇਗਾ, ਉਸ ਨੂੰ ਸਕੂਲ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਬੱਚਿਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੈ, ਜਦਕਿ ਇਸ ਦੌਰਾਨ ਪਹਿਲਾਂ ਦੀ ਤਰ੍ਹਾਂ ਆਨਲਾਈਨ ਜਮਾਤਾਂ ਵੀ ਚੱਲਦੀਆਂ ਰਹਿਣਗੀਆਂ। ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਦਾਅਵਾ ਕੀਤਾ ਹੈ ਕਿ 72 ਫ਼ੀਸਦੀ ਅਧਿਆਪਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ। 


Leave a Reply