ਚੰਡੀਗੜ੍ਹ, 6 ਜੂਨ

ਹਰਿਆਣਾ ਸਰਕਾਰ ਨੇ ਸੂਬੇ ਵਿਚ ਕਰੋਨਾ ਕਾਰਨ ਲੌਕਡਾਊਨ 14 ਜੂਨ ਤਕ ਵਧਾ ਦਿੱਤਾ ਹੈ। ਮੁੱਖ ਮੰਤਰੀ ਦਫਤਰ ਨੇ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਦੁਕਾਨਾਂ ਆਡ ਈਵਨ ਆਧਾਰ ’ਤੇ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ। ਇਸ ਤੋਂ ਪਹਿਲਾਂ ਦੁਕਾਨਾਂ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਦੀਆਂ ਸਨ। ਇਸ ਤੋਂ ਇਲਾਵਾ ਰੇਸਤਰਾਂ, ਹੋਟਲ ਅਤੇ ਕਲੱਬ ਸਵੇਰੇ 10 ਤੋਂ ਰਾਤ 8 ਵਜੇ ਤੱਕ 50 ਫ਼ੀਸਦ ਦੀ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ ਜਦਕਿ ਹੋਮ ਡਿਲਿਵਰੀ ਰਾਤ 10 ਵਜੇ ਤੱਕ ਕੀਤੀ ਜਾਵੇਗੀ। ਸੂਬੇ ਵਿਚ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। -ਏਜੰਸੀ

LEAVE A REPLY

Please enter your comment!
Please enter your name here