25.6 C
Miami
Thursday, October 21, 2021
HomeLanguageਪੰਜਾਬੀਹਰਿਆਣਾ ਵਿੱਚ ਉਰਦੂ ਭਾਸ਼ਾ ਪੜ੍ਹਾਉਣ ਲਈ ਛੇਤੀ ਬਣੇਗੀ ਯੋਜਨਾ: ਖੱਟਰ

ਹਰਿਆਣਾ ਵਿੱਚ ਉਰਦੂ ਭਾਸ਼ਾ ਪੜ੍ਹਾਉਣ ਲਈ ਛੇਤੀ ਬਣੇਗੀ ਯੋਜਨਾ: ਖੱਟਰ

ਪੱਤਰ ਪ੍ਰੇਰਕ
ਪੰਚਕੂਲਾ, 11 ਅਕਤੂਬਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਜੋ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ, ਉਸ ਭਾਸ਼ਾ ਨੂੰ ਭਵਿੱਖ ਵਿਚ ਪੜ੍ਹਾਉਣ ਸਬੰਧੀ ਯੋਜਨਾ ਬਣਾਈ ਜਾਵੇਗੀ। ਇਸ ਨਾਲ ਉਸ ਖੇਤਰਾਂ ਦੇ ਲੋਕਾਂ ਨੂੰ ਸਿੱਧਾ ਲਾਹਾ ਮਿਲੇਗਾ। ਇਹ ਐਲਾਨ ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ’ਤੇ ਭਾਜਪਾ ਘੱਟ ਗਿਣਤੀ ਮੋਰਚੇ ਨਾਲ ਸਿੱਧੇ ਸੰਵਾਦ ਦੌਰਾਨ ਉਰਦੂ ਭਾਸ਼ਾ ਦੇ ਸੰਦਰਭ ਵਿੱਚ ਕੀਤਾ। ਇਸ ਮੌਕੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਜ਼ਾਕਿਰ ਹੁਸੈਨ, ਹਰਿਆਣਾ ਭਾਜਪਾ ਘੱਟ ਗਿਣਛੀ ਮੋਰਚੇ ਦੇ ਸੂਬਾ ਪ੍ਰਧਾਨ ਨਸੀਮ ਅਹਿਮਦ ਤੇ ਮੁੱਖ ਮੰਤਰੀ ਦੇ ਓਐੱਸਡੀ ਭੁਪੇਸ਼ਵਰ ਦਿਆਲ ਹਾਜ਼ਰ ਸਨ। ਇਸ ਦੌਰਾਨ ਘੱਟ ਗਿਣਤੀ ਮੋਰਚੇ ਦੀ ਮੰਗ ’ਤੇ ਮੁੱਖ ਮੰਤਰੀ ਨੇ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਵਿੱਚ 5 ਕਮਿਊਨਿਟੀ ਸੈਂਟਰ ਬਣਾਉਣ ਦਾ ਐਲਾਨ ਕੀਤਾ ਹੈ।  

RELATED ARTICLES

Leave a Reply

- Advertisment -

You May Like

%d bloggers like this: