ਪੀਪੀ ਵਰਮਾ

ਪੰਚਕੂਲਾ, 11 ਜੂਨ

ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਕੋਵਿਡ ਕਾਰਨ ਇਹ ਨਤੀਜਾ ਇਸ ਬਾਰ ਸੌ ਫ਼ੀਸਦ ਰਿਹਾ। ਹਰਿਆਣਾ ਸਕੂਲਾ ਸਿੱਖਿਆ ਬੋਰਡ ਦੇ ਅਧਿਕਾਰੀ ਜਗਬੀਰ ਸਿੰਘ ਅਨੁਸਾਰ ਇਹ ਇਮਤਿਹਾਨ ਅਪਰੈਲ ਮਹੀਨੇ ਵਿੱਚ ਹੋਣੇ ਸਨ ਪਰ ਕੋਵਿਡ-19 ਕਾਰਨ ਪ੍ਰੀਖਿਆਵਾਂ ਨਹੀਂ ਕਰਵਾਈਆਂ ਗਈਆਂ। ਸਿੱਖਿਆ ਵਿਭਾਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀਖਿਆ ਰੱਦ ਕੀਤੀ ਗਈ ਅਤੇ ਹਰੇਕ ਵਿਦਿਆਰਥੀ ਨੂੰ ਪਾਸ ਅੰਕਾਂ ਨਾਲ ਮੰਨ ਕੇ ਨਤੀਜਾ ਕੱਢਿਆ ਗਿਆ। ਇੱਥੋਂ ਤੱਕ ਕੇ ਕੰਪਾਰਟਮੈਂਟ ਵਾਲੀਆਂ ਪ੍ਰੀਖਿਆਵਾਂ ਵਿੱਚ ਮੁਲਾਂਕਣ ਅੰਕ ਦੇ ਆਧਾਰ ਦੇ ਨਤੀਜਾ ਐਲਾਨਿਆ ਗਿਆ। ਬੋਰਡ ਅਨੁਸਾਰ ਸੈਕੰਡਰੀ ਰੈਗੂਲਰ ਪ੍ਰੀਖਿਆ ਦੇ 3,13,345 ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ, ਜਿਨ੍ਹਾਂ ਵਿੱਚ 1,72,059 ਲੜਕੇ ਅਤੇ 1,41,286 ਲੜਕੀਆਂ ਸ਼ਾਮਲ ਸਨ। ਕੰਪਾਰਟਮੈਂਟ ਪ੍ਰੀਖਿਆ ਲਈ 11,278 ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ 5,884 ਲੜਕੇ ਅਤੇ 5,394 ਲੜਕੀਆਂ ਸ਼ਾਮਲ ਸਨ। ਸਕੂਲ ਬੋਰਡ ਦੇ ਬੁਲਾਰੇ ਅਨੁਸਾਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਇਵੇਟ ਸਕੂਲਾਂ ਦਾ ਨਤੀਜਾ ਸੌ ਫੀਸਦ ਰਿਹਾ।

LEAVE A REPLY

Please enter your comment!
Please enter your name here