ਹਲਦਵਾਨੀ, 13 ਫਰਵਰੀ
ਉਤਰਾਖੰਡ ਦੇ ਇਸ ਕਸਬੇ ਵਿੱਚ ਹਾਲ ਹੀ ਦੀ ਹਿੰਸਾ ’ਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਅੱਜ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਇਸਰਾਰ (50) ਵਜੋਂ ਹੋਈ ਹੈ। ਇਸੇ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ ਪ੍ਰਭਾਵਿਤ ਇਲਾਕੇ ਵਿੱਚ ਪੁਲੀਸ ਚੌਕੀ ਸਥਾਪਤ ਕੀਤੀ ਗਈ ਹੈ। ਇਸ ਦਾ ਉਦਘਾਟਨ ‘ਗ਼ੈਰ-ਕਾਨੂੰਨੀ’ ਮਦਰੱਸੇ ਨੂੰ ਢਾਹੇ ਜਾਣ ’ਤੇ 8 ਫਰਵਰੀ ਨੂੰ ਭੜਕੀ ਹਿੰਸਾ ਵਿੱਚ ਜ਼ਖ਼ਮੀ ਹੋਈਆਂ ਦੋ ਮਹਿਲਾ ਪੁਲੀਸ ਕਰਮੀਆਂ ਨੇ ਇਸ ਚੌਕੀ ਦਾ ਉਦਘਾਟਨ ਕੀਤਾ। ਇਸ ਹਿੰਸਾ ਸਬੰਧੀ ਛੇ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਝੜਪ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ। -ਪੀਟੀਆਈ