ਮੁੰਬਈ, 10 ਜੂਨ

ਸੀਨੀਅਰ ਅਦਾਕਾਰ ਦਿਲੀਪ ਕੁਮਾਰ ਦੀ ਹਾਲਤ ਸਥਿਰ ਹੇੇੈ ਅਤੇ ਉਹ ਹਾਲੇ ਹਸਪਤਾਲ ਵਿੱਚ ਹੀ ਰਹਿਣਗੇ। ਅਦਾਕਾਰ ਦੇ ਪਰਿਵਾਰਕ ਦੋਸਤ ਨੇ ਇਹ ਜਾਣਕਾਰੀ ਦਿੱਤੀ। ਦਿਲੀਪ ਨੂੰ ਸਾਹ ਲੈਣ ਵਿੱਚ ਤਕਲੀਫ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਵੀਰਵਾਰ ਨੂੰ ਛੁੱਟੀ ਦਿੱਤੀ ਜਾਣੀ ਸੀ ਪਰ ਉਨ੍ਹਾਂ ਦੇ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਕਿਹਾ ਕਿ ਕੁਮਾਰ ਨੂੰ ਇਕ ਦਿਨ ਹੋਰ ਹਸਪਤਾਲ ਵਿੱਚ ਹੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਫਾਰੂਕੀ ਨੇ ਕਿਹਾ, ‘‘ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਹ ਹਸਪਤਾਲ ਵਿੱਚ ਆਰਾਮ ਕਰ ਰਹੇ ਹਨ। ਉਨ੍ਹਾਂ ਨੂੰ ਅੱਜ ਛੁੱਟੀ ਦਿੱਤੀ ਜਾਣੀ ਸੀ ਪਰ ਪਰਿਵਾਰ ਅਤੇ ਡਾਕਟਰਾਂ ਨੇ ਫੈਸਲਾ ਕੀਤਾ ਕਿ ਉਨ੍ਹਾਂ ਨੂੰ ਇਕ ਦਿਨ ਹੋਰ ਹਸਪਤਾਲ ਵਿੱਚ ਹੀ ਆਰਾਮ ਕਰਨ ਦਿੱਤਾ ਜਾਵੇ। -ਏਜੰਸੀ

 

 

LEAVE A REPLY

Please enter your comment!
Please enter your name here