ਹੈਦਰਾਬਾਦ, 6 ਜੂਨ

ਹੈਦਰਾਬਾਦ ਦੇ ਹਾਈਟੈਕਸ ਵਿਚ ਅੱਜ ਮੈਗਾ ਟੀਕਾਕਰਨ ਮੁਹਿੰਮ ਦੌਰਾਨ ਇਕ ਦਿਨ ’ਚ 40 ਹਜ਼ਾਰ ਟੀਕੇ ਲਾਏ ਗਏ। ਇਹ ਮੁਹਿੰਮ ਸਾਈਬਰਾਬਾਦ ਪੁਲੀਸ ਤੇ ਸੁਸਾਇਟੀ ਅਤੇ ਮੈਡੀਕਵਰ ਹਸਪਤਾਲ ਵੱਲੋਂ ਵਿੱਢੀ ਗਈ ਸੀ। ਇਸ ਮੌਕੇ 1650 ਨਰਸਾਂ, ਡਾਕਟਰ, ਪੁਲੀਸ ਕਰਮੀ ਤੇ ਵਲੰਟੀਅਰ ਹਾਜ਼ਰ ਸਨ। ਉਨ੍ਹਾਂ ਇਸ ਮੁਹਿੰਮ ਲਈ ਕਈ ਦਿਨ ਤਿਆਰੀ ਕੀਤੀ। ਹਾਈਟੈਕਸ ਵਿਚ 300 ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਸਨ। ਇਕ ਹਾਲ ਸੀਨੀਅਰ ਨਾਗਰਿਕਾਂ ਵਾਸਤੇ ਰੱਖਿਆ ਗਿਆ ਸੀ। ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੰਜ ਬੈੱਡ ਤਿਆਰ ਕੀਤੇ ਗਏ ਸਨ। ਇਸ ਤੋਂ ਇਲਾਵਾ 10 ਐਂਬੂਲੈਂਸਾਂ ਵੀ ਮੌਕੇ ਉਤੇ ਮੌਜੂਦ ਸਨ। ਸਾਰੀ ਮੁਹਿੰਮ ਬਿਨਾਂ ਕਤਾਰਾਂ ਲਾਏ, ਬਿਨਾਂ ਕਾਗਜ਼ ਵਰਤੇ ਕੀਤੀ ਗਈ। ਸਿਰਫ਼ ਪੰਜ ਮਿੰਟਾਂ ਦੀ ਉਡੀਕ ਵਿਚ ਟੀਕਾ ਲਾਉਣਾ ਯਕੀਨੀ ਬਣਾਇਆ ਗਿਆ ਸੀ। ਇਸ ਮੁਹਿੰਮ ਲਈ ਰਜਿਸਟਰੇਸ਼ਨ, ਅਦਾਇਗੀ ਪਹਿਲਾਂ ਹੀ ਯਕੀਨੀ ਬਣਾਈ ਗਈ ਸੀ। -ਪੀਟੀਆਈ 

LEAVE A REPLY

Please enter your comment!
Please enter your name here