ਪੋਰਬੰਦਰ, 4 ਸਤੰਬਰ
Indian Coast Guard Helicopter Crash: ਭਾਰਤੀ ਤੱਟ ਰੱਖਿਅਕ (ਆਈਸੀਜੀ) ਦਾ ਹੈਲੀਕਾਪਟਰ ਗੁਜਰਾਤ ਦੇ ਤੱਟ ‘ਤੇ ਅਰਬ ਸਾਗਰ ‘ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹੋਏ ਚਾਲਕ ਦਲ ਦੇ ਤਿੰਨ ਮੈਂਬਰਾਂ ‘ਚੋਂ ਇਸ ਦੇ ਪਾਇਲਟ ਅਤੇ ਗੋਤਾਖੋਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਤੀਜੇ ਦੀ ਭਾਲ ਜਾਰੀ ਹੈ।
ਬੁਲਾਰੇ ਅਮਿਤ ਉਨਿਆਲ ਨੇ ਦੱਸਿਆ ਕਿ ਕਮਾਂਡੈਂਟ ਵਿਪਿਨ ਬਾਬੂ ਅਤੇ ਗੋਤਾਖੋਰ ਕਰਨ ਸਿੰਘ ਦੀਆਂ ਲਾਸ਼ਾਂ ਮੰਗਲਵਾਰ ਰਾਤ ਨੂੰ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਦੂਜੇ ਪਾਇਲਟ ਰਾਕੇਸ਼ ਰਾਣਾ ਦੀ ਭਾਲ ਜਾਰੀ ਹੈ। ਆਈਸੀਜੀ ਦੇ ਐਡਵਾਂਸ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ’ਤੇ ਚਾਲਕ ਦਲ ਦੇ ਕੁੱਲ ਚਾਰ ਮੈਂਬਰ ਸਵਾਰ ਸਨ। -ਪੀਟੀਆਈ