ਚੰਡੀਗੜ੍ਹ, 20 ਮਾਰਚ

ਹੈਦਰਾਬਾਦ ਦਾ 25 ਸਾਲਾ ਵਿਦਿਆਰਥੀ 7 ਮਾਰਚ ਤੋਂ ਅਮਰੀਕਾ ਵਿੱਚ ਲਾਪਤਾ ਹੈ। ਅਬਦੁੱਲ ਮੁਹੰਮਦ ਦੇ ਪਿਤਾ ਸਲੀਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਪੁੱਤਰ ਨੂੰ ਕਲੀਵਲੈਂਡ ਵਿੱਚ ਨਸ਼ੇ ਵੇਚਣ ਵਾਲੇ ਗਰੋਹ ਨੇ ਅਗਵਾ ਕਰ ਲਿਆ ਗਿਆ ਹੈ।

ਵਿਦਿਆਰਥੀ ਦੀ ਰਿਹਾਈ ਲਈ 1200 ਡਾਲਰ ਦੀ ਮੰਗ ਕੀਤੀ ਤੇ ਨਾਲ ਹੀ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਅਬਦੁਲ ਦਾ ਗੁਰਦਾ ਵੇਚ ਦਿੱਤਾ ਜਾਵੇਗਾ।

ਅਮਰੀਕਾ ਵਿਚ ਅਬਦੁਲ ਦੇ ਰਿਸ਼ਤੇਦਾਰਾਂ ਨੇ ਕਲੀਵਲੈਂਡ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪਰਿਵਾਰ ਨੇ 18 ਮਾਰਚ ਨੂੰ ਸ਼ਿਕਾਗੋ ਵਿੱਚ ਭਾਰਤੀ ਕੌਂਸਲ ਨੂੰ ਵੀ ਅਬਦੁਲ ਨੂੰ ਲੱਭਣ ਵਿੱਚ ਮਦਦ ਲਈ ਲਿਖਿਆ ਸੀ। ਅਬਦੁਲ ਮੁਹੰਮਦ ਮਈ 2023 ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ਼ ਕਰਨ ਲਈ ਅਮਰੀਕਾ ਗਿਆ ਸੀ। ਉਹ 7 ਮਾਰਚ ਤੋਂ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਨਹੀਂ ਹੈ।

LEAVE A REPLY

Please enter your comment!
Please enter your name here