ਜੈਪੁਰ, 10 ਅਪਰੈਲ

ਗੁਜਰਾਤ ਟਾਈਟਨਜ਼ ਨੇ ਅੱਜ ਇੱਥੇ ਆਈਪੀਐੱਲ ਦੇ ਫਸਵੇਂ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਵੱਲੋਂ ਦਿੱਤਾ 197 ਦੌੜਾਂ ਦਾ ਟੀਚਾ ਗੁਜਰਾਤ ਨੇ ਆਖਰੀ ਗੇਂਦ ’ਤੇ ਪੂਰਾ ਕੀਤਾ। ਮੈਚ ਦੀ ਆਖਰੀ ਗੇਂਦ ’ਤੇ ਜਿੱਤ ਲਈ ਦੋ ਦੌੜਾਂ ਚਾਹੀਦੀਆਂ ਸਨ ਜੋ ਰਾਸ਼ਿਦ ਖਾਨ ਨੇ ਚੌਕਾ ਜੜ ਕੇ ਪੂਰੀਆਂ ਕੀਤੀਆਂ। ਗੁਜਰਾਤ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 72 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਰਿਆਨ ਪਰਾਗ ਅਤੇ ਕਪਤਾਨ ਸੰਜੂ ਸੈਮਸਨ ਦੇ ਨੀਮ ਸੈਂਕੜਿਆਂ ਦੀ ਬਦੌਲਤ ਰਾਜਸਥਾਨ ਨੇ ਤਿੰਨ ਵਿਕਟਾਂ ’ਤੇ 196 ਦੌੜਾਂ ਬਣਾਈਆਂ। ਪਰਾਗ ਨੇ 48 ਗੇਂਦਾਂ ਵਿੱਚ ਪੰਜ ਛੱਕਿਆਂ ਤੇ ਤਿੰਨ ਚੌਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ ਜਦਕਿ ਕਪਤਾਨ ਸੈਮਸਨ ਨੇ 38 ਗੇਂਦਾਂ ਵਿੱਚ 68 ਦੌੜਾਂ ਦੀ ਨਾਬਾਦ ਪਾਰੀ ਦੌਰਾਨ ਦੋ ਛੱਕੇ ਤੇ ਸੱਤ ਚੌਕੇ ਲਾਏ। ਦੋਵਾਂ ਨੇ ਤੀਜੀ ਵਿਕਟ ਲਈ 78 ਗੇਂਦਾਂ ’ਚ 130 ਦੌੜਾਂ ਦੀ ਭਾਈਵਾਲੀ ਕੀਤੀ। ਗੁਜਰਾਤ ਵੱਲੋਂ ਉਮੇਸ਼ ਯਾਦਵ, ਰਾਸ਼ਿਦ ਖਾਨ ਅਤੇ ਮੋਹਿਤ ਸ਼ਰਮਾ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ

LEAVE A REPLY

Please enter your comment!
Please enter your name here