ਦਮਸਕਸ਼, 1 ਅਪਰੈਲ

ਇਜ਼ਰਾਈਲ ਹਵਾਈ ਹਮਲੇ ਵਿੱਚ ਦਮਸਕਸ਼ ਵਿੱਚ ਇਰਾਨ ਦੇ ਸਫ਼ਾਰਤਖਾਨੇ ਦੀ ਇਮਾਰਤ ਨੂੰ ਨੁਕਸਾਨ ਪੁੱਜਿਆ ਹੈ ਅਤੇ ਇਮਾਰਤ ਅੰਦਰ ਮੌਜੂਦ ਸਾਰੇ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋ ਗਏ। ਸੀਰੀਆ ਦੇ ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਰਾਨੀ ਅਰਬੀ ਭਾਸ਼ਾ ਦੇ ਸਰਕਾਰੀ ਟੈਲੀਵਿਜ਼ਨ ਅਲ-ਆਲਮ ਅਤੇ ਅਰਬੀ ਖੇਤਰ ਦੇ ਟੈਲੀਵਿਜ਼ਨ ਸਟੇਸ਼ਨ ਅਲ-ਮਦੀਨ ਨੇ ਕਿਹਾ ਕਿ ਹਮਲੇ ਵਿੱਚ ਇਰਾਨ ਦੇ ਫੌਜੀ ਸਲਾਹਕਾਰ ਜਨਰਲ ਮੁਹੰਮਦ ਅਲੀ ਰਜ਼ਾ ਜ਼ਹਿਦੀ ਦੀ ਮੌਤ ਹੋ ਗਈ। ਜ਼ਹਿਦੀ ਨੇ ਪਹਿਲਾਂ 2016 ਤੱਕ ਲੇਬਨਾਨ ਅਤੇ ਸੀਰੀਆ ਵਿੱਚ ਇਰਾਨੀ ਇਲੀਟ ਕੁਰਦਸ ਫੋਰਸ ਦੀ ਅਗਵਾਈ ਕੀਤੀ ਸੀ। -ਪੀਟੀਆਈ

LEAVE A REPLY

Please enter your comment!
Please enter your name here