ਸ੍ਰੀਨਗਰ, 18 ਫਰਵਰੀ

ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਜਦਕਿ ਘਾਟੀ ਦੇ ਮੈਦਾਨੀ ਇਲਾਕਿਆਂ ਵਿੱਚ ਬਾਰਸ਼ ਹੋਈ ਜਿਸ ਨਾਲ ਤਾਪਮਾਨ ਵਿੱਚ ਕਈ ਡਿਗਰੀ ਦੀ ਗਿਰਾਵਟ ਆਈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਕਸ਼ਮੀਰ ਦੇ ਸਾਰੇ ਪਹਾੜੀ ਖੇਤਰਾਂ ‘ਚ ਬਰਫਬਾਰੀ ਦੀ ਸੂਚਨਾ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਨਗਰ ਸ਼ਹਿਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬਰਫਬਾਰੀ ਨੇ ਮੁੱਖ ਘਾਟੀ ਨੂੰ ਕੁੱਪਵਾੜਾ ਜ਼ਿਲੇ ਦੇ ਮਾਛਿਲ, ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਅਤੇ ਗੰਦਰਬਲ ਜ਼ਿਲੇ ਦੇ ਸੋਨਮਰਗ ਵਰਗੇ ਦੂਰ-ਦੁਰਾਡੇ ਇਲਾਕਿਆਂ ਨਾਲ ਜੋੜਨ ਵਾਲੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਹਨ। ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਜੰਮੂ ਡਿਵੀਜ਼ਨ ਦੇ ਰਾਜੌਰੀ-ਪੁਣਛ ਖੇਤਰ ਨਾਲ ਜੋੜਨ ਵਾਲੀ ਮੁਗਲ ਸੜਕ ਵੀ ਬਰਫ਼ਬਾਰੀ ਕਾਰਨ ਬੰਦ ਹੋ ਗਈ ਹੈ।

LEAVE A REPLY

Please enter your comment!
Please enter your name here