ਪੱਤਰ ਪ੍ਰੇਰਕ

ਤਲਵੰਡੀ ਸਾਬੋ, 31 ਮਾਰਚ

ਭਾਰਤੀ ਫ਼ੌਜ ਦੀ ਸਪਤ ਸ਼ਕਤੀ ਕਮਾਂਡ ਦੇ ਬਲੈਕ ਚਾਰਜਰ ਬ੍ਰਿਗੇਡ ਨੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਇੱਥੇ ਸੈਨਿਕ ਵੈਟਰਨਜ਼ ਲਈ ਕੈਂਸਰ ਸਕ੍ਰੀਨਿੰਗ-ਕਮ-ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਕੈਂਪ ਦੌਰਾਨ ਭਾਰਤੀ ਫੌਜ ਅਤੇ ਏਮਜ਼ ਬਠਿੰਡਾ ਦੇ ਈਐਨਟੀ, ਸਰਜੀਕਲ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਦੀ ਸਾਂਝੀ ਟੀਮ ਵੱਲੋਂ ਮਾਹਿਰ ਡਾਕਟਰੀ ਸੇਵਾਵਾਂ ਤੋਂ ਇਲਾਵਾ ਵੈਟਰਨਜ਼ ਦੀ ਕੈਂਸਰ ਸਕਰੀਨਿੰਗ ਵੀ ਕੀਤੀ ਗਈ। ਡਾਇਰੈਕਟੋਰੇਟ ਆਫ ਇੰਡੀਅਨ ਆਰਮੀ ਵੈਟਰਨਜ਼ (ਡੀਆਈਏਵੀ) ਡੀਪੀਡੀਓ ਅਤੇ ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ (ਈਸੀਐੱਚਐੱਸ) ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਖ-ਵੱਖ ਸਿਹਤ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ ਵੀ ਕੀਤਾ ਗਿਆ ਜਿਸ ਵਿੱਚ 430 ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੇ ਲਾਭ ਲਿਆ।

LEAVE A REPLY

Please enter your comment!
Please enter your name here