ਜਸਵੰਤ ਸਿੰਘ ਥਿੰਦ

ਮਮਦੋਟ, 29 ਅਪਰੈਲ

ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਬੀ.ਐਸ.ਐਫ.ਦੀ 155 ਬਟਾਲੀਅਨ ਅਤੇ ਮਮਦੋਟ ਪੁਲਸ ਵੱਲੋ ਚਲਾਏ ਗਏ ਸਾਂਝੇ ਸਰਚ ਅਭਿਆਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਅਤੇ 500 ਗ੍ਰਾਮ ਹੈਰੋਇਨ ਮਿਲੀ ਹੈ। ਇਸ ਸਬੰਧੀ ਪੁਲੀਸ ਥਾਣਾ ਮਮਦੋਟ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀ.ਐਸ.ਪੀ.ਫਿਰੋਜਪੁਰ ਦਿਹਾਤੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਚੋਕੀ ਦੋਨਾਂ ਤੇਲੂਮਲ ਦੇ ਗੇਟ ਨੰਬਰ 195 ਤੇ ਸਤਲੁਜ ਦਰਿਆ ਦੇ ਕਿਨਾਰੇ ਸਵੇਰੇ ਚਲਾਏ ਗਏ ਸਰਚ ਅਭਿਆਨ ਦੌਰਾਨ ਬੀ.ਐਸ.ਐਫ. ਅਤੇ ਪੁਲੀਸ ਥਾਣਾ ਮਮਦੋਟ ਦੇ ਐਸ.ਐਚ.ਓ ਗੁਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਨੂੰ ਇੱਕ ਕਾਲੇ ਰੰਗ ਦਾ ਛੋਟਾ ਡਰੋਨ ਦਿਖਾਈ ਦਿੱਤਾ ਜਿਸ ਦੇ ਨਾਲ ਇੱਕ ਪੈਕਿਟ ਵੀ ਮਿਲਿਆ ਜਿਸ ਵਿੱਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮਮਦੋਟ ਵਿਖੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here