ਜੰਡਿਆਲਾ ਗੁਰੂ: ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਮੀਟਿੰਗ ਕਲੱੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ ਜੰਡਿਆਲਾ ਗੁਰੂ ਵਿੱਚ ਹੋਈ, ਜਿਸ ਵਿੱੱਚ ਕਲੱਬ ਦੀ ਇਸ ਵਰ੍ਹੇ ਦੀ ਚੋਣ ਸਮੇਤ ਸਾਲ ਭਰ ਦੀਆਂ ਗਤੀਵਿਧੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੌਜੂਦ ਵੱਖ-ਵੱਖ ਅਦਾਰਿਆਂ ਨਾਲ ਜੁੜੇ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਪਿਛਲੇ ਕਰੀਬ ਢਾਈ ਦਹਾਕੇ ਤੋਂ ਪਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਦੇ ਨਾਲ ਲੰਬੇ ਸਮੇਂ ਤੋਂ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਪ੍ਰਧਾਨਗੀ ਕਰ ਰਹੇ ਗੁਰਦੀਪ ਸਿੰਘ ਨਾਗੀ ਨੂੰ 13ਵੀਂ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਜਸਵੰਤ ਸਿੰਘ ਮਾਂਗਟ ਨੁੰ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਨੂੰ ਸਰਪ੍ਰਸਤ, ਗੁਰਪਾਲ ਸਿੰਘ ਰਾਏ ਨੂੰ ਸਕੱਤਰ, ਹਰੀਸ਼ ਕੱਕੜ ਤੇ ਸਿਮਰਤਪਾਲ ਸਿੰਘ ਬੇਦੀ ਨੂੰ ਮੀਤ ਪ੍ਰਧਾਨ ਨਿਯਕੁਤ ਕੀਤਾ ਗਿਆ। -ਪੱਤਰ ਪ੍ਰੇਰਕ

LEAVE A REPLY

Please enter your comment!
Please enter your name here