ਪੱਤਰ ਪ੍ਰੇਰਕ

ਪੰਚਕੂਲਾ, 10 ਅਪਰੈਲ

ਹਰਿਆਣਾ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਅਤੇ ਪਿਛੜੀਆਂ ਜਾਤੀ ਦੇ ਲੱਖਾਂ ਵਿਦਿਆਰਥੀਆਂ ਨੂੰ ਹਰਿਆਣਾ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਤੋਂ ਵਜ਼ੀਫ਼ਾ ਨਹੀਂ ਮਿਲ ਰਿਹਾ। ਇਹ ਪ੍ਰਗਟਾਵਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਦਿਆਰਥੀ ਇਕਾਈ ਐਨਐੱਸਯੂਆਈ ਦੇ ਰਾਸ਼ਟਰੀ ਬੁਲਾਰੇ ਦੀਪਾਸ਼ੂ ਬਾਂਸਲ ਨੇ ਕੀਤਾ। ਉਨ੍ਹਾਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸ਼ਿਵਾਲਿਕ ਵਿਕਾਸ ਮੰਚ ਦੇ ਸਟੇਟ ਪ੍ਰਧਾਨ ਐਡਵੋਕੇਟ ਵਿਜੈ ਬਾਂਸਲ ਨੇ ਹਰਿਆਣਾ ਸਿੱਖਿਆ ਬੋਰਡ ਤੋਂ ਇਸ ਮਾਮਲੇ ਵਿੱਚ ਆਰਟੀਆਈ ਪਾ ਕੇ ਸੂਚਨਾ ਮੰਗੀ ਸੀ।

LEAVE A REPLY

Please enter your comment!
Please enter your name here