Home Language ਪੰਜਾਬੀ ਦਿੱਲੀ ਆਬਕਾਰੀ ਨੀਤੀ: ਸੀਬੀਆਈ ਵੱਲੋਂ ਕੇ. ਕਵਿਤਾ ਅਗਲੇ ਹਫ਼ਤੇ ਤਲਬ

ਦਿੱਲੀ ਆਬਕਾਰੀ ਨੀਤੀ: ਸੀਬੀਆਈ ਵੱਲੋਂ ਕੇ. ਕਵਿਤਾ ਅਗਲੇ ਹਫ਼ਤੇ ਤਲਬ

23
0


ਨਵੀਂ ਦਿੱਲੀ, 21 ਫਰਵਰੀਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ’ਚ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਅਤੇ ਬੀਆਰਐੱਸ ਦੀ ਵਿਧਾਨ ਪਰਿਸ਼ਦ ਮੈਂਬਰ ਕੇ. ਕਵਿਤਾ ਨੂੰ ਸੰਮਨ ਭੇਜ ਕੇ ਪੁੱਛ ਪੜਤਾਲ ਲਈ ਅਗਲੇ ਹਫ਼ਤੇ ਤਲਬ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਕਵਿਤਾ ਨੂੰ ਪੁੱਛ ਪੜਤਾਲ ਲਈ ਸੋਮਵਾਰ 26 ਫਰਵਰੀ ਨੂੰ ਸੀਬੀਆਈ ਹੈੱਡਕੁਆਰਟਰ ’ਤੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ। ਏਜੰਸੀ ਨੇ ਪਹਿਲਾਂ ਲੰਘੇ ਸਾਲ 22 ਦਸੰਬਰ ਨੂੰ ਹੈਦਰਾਬਾਦ ’ਚ ਕਵਿਤਾ ਦੀ ਰਿਹਾਇਸ਼ ’ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ। -ਏਜੰਸੀ

 

 

LEAVE A REPLY

Please enter your comment!
Please enter your name here