ਪੱਤਰ ਪ੍ਰੇਰਕ
ਰਈਆ, 19 ਫਰਵਰੀ
ਇਥੇ ਅੱਜ ਬਾਅਦ ਦੁਪਹਿਰ ਪਿੰਡ ਬੁਤਾਲਾ ਵਿਚ ਪਤੀ ਪਤਨੀ ਦੇ ਝਗੜੇ ਵਿਚ ਪਤਨੀ ਦੀ ਮੌਤ ਹੋਣ ਸਬੰਧੀ ਪਤਾ ਲੱਗਾ ਹੈ। ਡੀਐੱਸਪੀ ਬਾਬਾ ਬਕਾਲਾ ਸੁਰਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੂਚਨਾ ਮਿਲੀ ਸੀ ਕਿ ਬਾਅਦ ਦੁਪਹਿਰ ਪਿੰਡ ਬੁਤਾਲਾ ਵਿਚ ਪਤੀ ਪਤਨੀ ਦੇ ਝਗੜੇ ਵਿਚ ਜ਼ਿਆਦਾ ਸੱਟ ਲੱਗਣ ਕਾਰਨ ਪਤਨੀ ਦੀ ਮੌਤ ਹੋ ਗਈ ਜਿਸ ਸਬੰਧੀ ਪੁਲੀਸ ਚੌਕੀ ਬੁਤਾਲਾ ਦੇ ਇੰਚਾਰਜ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀ ਪਹਿਲਾ ਵੀ ਕਿਸੇ ਕੇਸ ਵਿਚ ਜੇਲ੍ਹ ਵਿਚ ਬੰਦ ਸੀ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ। ਮ੍ਰਿਤਕ ਦੀ ਸ਼ਨਾਖ਼ਤ ਰਾਣੀ ਪਤਨੀ ਕੁਲਦੀਪ ਸਿੰਘ ਵਾਸੀ ਬੁਤਾਲਾ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

The post ਪਤਨੀ ਦੀ ਕੁੱਟਮਾਰ ਕਰਕੇ ਹੱਤਿਆ appeared first on Punjabi Tribune.

LEAVE A REPLY

Please enter your comment!
Please enter your name here