ਨਿੱਜੀ ਪੱਤਰ ਪ੍ਰੇਰਕ

ਬਠਿੰਡਾ, 19 ਮਾਰਚ

ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਸਿੱਧੂ ਦੀ ਮੌਤ ਮਾਮਲੇ ਵਿੱਚ ਇਸ ਸਰਕਾਰ ਤੋਂ ਹਾਲੇ ਤੱਕ ਇਨਸਾਫ਼ ਤਾਂ ਨਹੀਂ ਮਿਲਿਆ ਪਰ ਉਸ ਅਕਾਲ ਪੁਰਖ ਤੋਂ ਲੋਕਾਂ ਦੀਆਂ ਦੁਆਵਾਂ ਸਦਕਾ ਇਨਸਾਫ਼ ਜ਼ਰੂਰ ਮਿਲਿਆ ਹੈ ਤੇ ਪਰਵਾਰ ਨੂੰ ਖੁਸ਼ੀ ਮਿਲੀ ਹੈ। ਉਨ੍ਹਾਂ ਆਪਣੇ ਛੋਟੇ ਪੁੱਤਰ ਦਾ ਨਾਮ ਵੀ ਸੁਭਦੀਪ ਸਿੰਘ ਰੱਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਗਿਆ ਉਸ ਤਰ੍ਹਾਂ ਹੀ ਹੂਬਹੂ ਵਾਪਿਸ ਆਇਆ ਹੈ। ਉਹ ‘ਆਪ’ ਸਰਕਾਰ ਖਿਲਾਫ ਖੁੱਲ ਕੇ ਵਰ੍ਹੇ ਤੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਲੋਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀਆਂ ਇੰਟਰਵਿਊ ਵੀ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਤੇ ਪਰਦੇ ਵੀ ਪਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਅਪੀਲ ਕੀਤੀ ਕਿ ਜਦੋਂ ਇਹ ਸਰਕਾਰ ਦੇ ਲੋਕ ਵੋਟਾਂ ਮੰਗਣ ਆਉਣ ਤਾਂ ਉਹਨਾਂ ਨੂੰ ਸਿੱਧੂ ਦੀ ਮੌਤ ਦੇ ਇਨਸਾਫ ਬਾਰੇ ਜ਼ਰੂਰ ਪੁੱਛਿਆ ਜਾਵੇ।

LEAVE A REPLY

Please enter your comment!
Please enter your name here