ਪੱਤਰ ਪ੍ਰੇਰਕ

ਪਟਿਆਲਾ, 28 ਅਪਰੈਲ

ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦੇ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣੇ ’ਤੇ ਪਟਿਆਲਾ ਦੇ ਸਾਹਿਤਕ, ਸਮਾਜਕ, ਰਾਜਨੀਤਿਕ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ, ਸਾਬਕਾ ਪ੍ਰਧਾਨ ਗੁਰਪ੍ਰੀਤ ਚੱਠਾ, ਸੀ. ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ, ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਮਸ਼ਹੂਰ ਆਲੋਚਕ ਅਰਵਿੰਦਰ ਕੌਰ ਕਾਕੜਾ, ਗਿਆਨਦੀਪ ਸਾਹਿਤ ਸਾਧਨਾ ਵੱਲੋਂ ਬਲਬੀਰ ਜਲਾਲਾਬਾਦੀ, ਡਾ. ਜੀਐਸ ਅਨੰਦ, ਕਵੀ ਗੁਰਚਰਨ ਸਿੰਘ, ਫ਼ਿਲਮਕਾਰ ਡਾ. ਲੱਖਾ ਲਹਿਰੀ, ਡਾ. ਇੰਦਰਜੀਤ ਕੌਰ, ਦਲਜੀਤ ਡੱਲੀ, ਸੰਗੀਤ ਨਿਰਦੇਸ਼ਕ ਹਰਜੀਤ ਗੁੱਡੂ, ਆਲੋਚਕ ਡਾ. ਗੁਰਮੀਤ ਕੱਲਰਮਾਜਰੀ, ਵਿਧੂ ਸ਼ੇਖਰ ਭਾਰਦਵਾਜ, ਮੁਲਾਜ਼ਮ ਆਗੂ ਦਰਸ਼ਨ ਸਿੰਘ ਬੈਲੂਮਾਜਰਾ, ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੌਲੱਖਾ ਆਦਿ ਹੋਰ ਕਈ ਸਾਰੀਆਂ ਹਸਤੀਆਂ ਨੇ ਪੱਤਰਕਾਰ ਸਰਬਜੀਤ ਪੰਧੇਰ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਪੰਧੇਰ ਦੇ ਚਲੇ ਜਾਣ ਨਾਲ ਪੱਤਰਕਾਰੀ ਵਿੱਚ ਇਕ ਖਲਾ ਪੈਦਾ ਹੋ ਗਿਆ ਹੈ, ਇਕ ਆਦਰਸ਼ਵਾਦੀ ਪੱਤਰਕਾਰੀ ਵਿੱਚੋਂ ਇਕ ਸਿਤਾਰਾ ਚਲਾ ਗਿਆ ਹੈ।

LEAVE A REPLY

Please enter your comment!
Please enter your name here