ਹਰਦੀਪ ਸਿੰਘ

ਫ਼ਤਹਿਗੜ੍ਹ ਪੰਜਤੂਰ, 4 ਮਾਰਚ

ਮੋਗਾ-ਅੰਮ੍ਰਿਤਸਰ ਮੁੱਖ ਸੜਕ ’ਤੇ ਪਿੰਡ ਪੀਰ ਮੁਹੰਮਦ ਕੋਲ ਅੱਜ ਬਾਅਦ ਦੁਪਹਿਰ ਹਾਦਸੇ ਵਿੱਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੋਗਾ ਵਲੋਂ ਆ ਰਹੀ ਕਾਰ, ਜਦੋਂ ਪਿੰਡ ਪੀਰ ਮੁਹੰਮਦ ਕੋਲ ਪੁੱਜੀ ਤਾਂ ਉਸ ਦੀ ਲੱਕੜ ਲੱਦੀ ਓਵਰਲੋਡ ਟੈਰਕਟਰ-ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਕੀ ਵੇਰਵੇ ਦੀ ਉਡੀਕ ਹੈ।

LEAVE A REPLY

Please enter your comment!
Please enter your name here