ਦੇਹਰਾਦੂਨ, 14 ਫਰਵਰੀ
ਉਤਰਾਖੰਡ ਦੇ ਬਦਰੀਨਾਥ ਧਾਮ ਦੇ ਕਪਾਟ ਸ਼ਰਧਾਲੂਆਂ ਲਈ 12 ਮਈ ਨੂੰ ਸਵੇਰੇ 6 ਵਜੇ ਖੋਲ੍ਹ ਦਿੱਤੇ ਜਾਣਗੇ। ਮੰਦਰ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੈਂਦਰ ਅਜੈ ਨੇ ਕਿਹਾ ਕਿ ਪ੍ਰੰਪਰਾ ਮੁਤਾਬਕ ਅੱਜ ਬਸੰਤ ਪੰਚਮੀ ਦੇ ਮੌਕੇ ‘ਤੇ ਨਰਿੰਦਰ ਨਗਰ ਪੈਲੇਸ ‘ਚ ਧਾਰਮਿਕ ਸਮਾਰੋਹ ਤੋਂ ਬਾਅਦ ਮੰਦਰ ਦੇ ਕਪਾਟ ਖੋਲ੍ਹਣ ਦੀ ਤਰੀਕ ਅਤੇ ਸਮੇਂ ਦਾ ਐਲਾਨ ਕੀਤਾ ਗਿਆ।