ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 23 ਮਾਰਚ
ਢਕੌਲੀ ਖੇਤਰ ‘ਚ ਸਥਿਤ ਐੱਲਆਰਸੀ ਹੋਮਜ਼ ਸੁਸਾਇਟੀ ਦੇ ਫਲੈਟ ‘ਚੋਂ ਦਿਨ ਦਿਹਾੜੇ ਜਿੰਦਰੇ ਤੋੜ ਕੇ ਚੋਰ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਚੋਰੀ ਕਰ ਕੇ ਲੈ ਗਏ। ਘਟਨਾ ਸਮੇਂ ਪਰਿਵਾਰ ਪਟਿਆਲੇ ਗਿਆ ਹੋਇਆ ਸੀ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲੀਸ ਨੇ ਪੰਜ ਅਣਪਛਾਤੇ ਵਿਅਕਤੀਆਂ ਤੇ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ। ਪੀੜਤ ਹੇਮਰਾਜ ਨੇ ਦੱਸਿਆ ਕਿ 12 ਮਾਰਚ ਨੂੰ ਉਹ ਆਪਣੇ ਪਰਿਵਾਰ ਸਮੇਤ ਪਟਿਆਲਾ ਗਿਆ ਸੀ ਕੁਝ ਦਿਨ ਮਗਰੋਂ ਉਸ ਦੇ ਕਿਸੇ ਜਾਣਕਾਰ ਨੇ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ।

The put up ਮਕਾਨ ’ਚੋਂ ਗਹਿਣੇ ਤੇ ਨਗਦੀ ਚੋਰੀ appeared first on Punjabi Tribune.

LEAVE A REPLY

Please enter your comment!
Please enter your name here