ਮੁੰਬਈ, 14 ਮਾਰਚ
ਬਾਲੀਵੁੱਡ ਅਦਾਕਾਰ ਆਮਿਰ ਖਾਨ ਅੱਜ 59 ਸਾਲ ਦੇ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਪ੍ਰੋਡਕਸ਼ਨ ‘ਲਾਪਤਾ ਲੇਡੀਜ਼’ ਵਰਗੀਆਂ ਚੰਗੀਆਂ ਫਿਲਮਾਂ ਬਣਾਉਂਦੇ ਰਹਿਣਗੇ। ਫਿਲਮ ਲਪਤਾ ਲੇਡੀਜ਼ ਕਾਮੇਡੀ ਡਰਾਮਾ ਹੈ, ਜਿਸਦਾ ਨਿਰਦੇਸ਼ਨ ਕਿਰਨ ਰਾਓ ਨੇ ਕੀਤਾ ਹੈ। ਇਹ 1 ਮਾਰਚ ਨੂੰ ਰਿਲੀਜ਼ ਹੋਈ ਸੀ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਇਸ ਦੇ ਨਾਲ ਹੀ ਇਸ ਫਿਲਮ ਨੇ ਬਾਕਸ ਆਫਿਸ ‘ਤੇ 8 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਆਪਣੇ ਜਨਮ ਦਿਨ ‘ਤੇ ਉਨ੍ਹਾਂ ਆਮਿਰ ਖਾਨ ਪ੍ਰੋਡਕਸ਼ਨ ਅਤੇ ਰਾਓ ਦੇ ਕਿੰਡਲਿੰਗ ਪ੍ਰੋਡਕਸ਼ਨ ਵੱਲੋਂ ਬਣਾਈ ਫਿਲਮ ਨੂੰ ਪਸੰਦ ਕਰਨ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ।