ਨਵੀਂ ਦਿੱਲੀ, 1 ਮਾਰਚ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਵਿੱਚ ਅਪਰਾਧਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਸੂਬੇ ਵਿੱਚ ਡਬਲ ਇੰਜਣ ਸਰਕਾਰ ‘ਜੰਗਲ ਰਾਜ ਦੀ ਗਾਰੰਟੀ’ ਹੈ। ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਭਾਜਪਾ ਅਤੇ ਮੋਦੀ ਮੀਡੀਆ ਮਿਲ ਕੇ ਕਿਵੇਂ ‘ਝੂਠ ਦਾ ਕਾਰੋਬਾਰ’ ਕਰ ਰਹੇ ਹਨ, ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਕਿਤੇ ਦਰੱਖਤ ਨਾਲ ਲਮਕੀਆਂ ਨਾਬਾਲਗ ਭੈਣਾਂ ਦੀਆਂ ਲਾਸ਼ਾਂ ਤੇ ਕਿਤੇ ਭਾਜਪਾ ਮੈਂਬਰਾਂ ਵੱਲੋਂ ਆਈਆਈਟੀ-ਬੀਐੱਚਯੂ ਕੈਂਪਸ ਵਿੱਚ ਸਮੂਹਿਕ ਜਬਰ-ਜਨਾਹ ਦੀ ਹਿੰਮਤ ਅਤੇ ਕਿਤੇ ਨਿਆਂ ਨਾ ਮਿਲਣ ’ਤੇ ਖੁਦਕੁਸ਼ੀ ਲਈ ਮਜਬੂਰ ਮਹਿਲਾ ਜੱਜ।’’ ਕਾਂਗਰਸ ਨੇਤਾ ਨੇ ਕਿਹਾ, ‘‘ਇਹ ਉਸ ਉੱਤਰ ਪ੍ਰਦੇਸ਼ ਦਾ ਹਾਲ ਹੈ, ਜਿਸ ਦੀ ਕਾਨੂੰਨ ਵਿਵਸਥਾ ਦਾ ਗੁਣਗਾਣ ਕਰਦਿਆਂ ਮੋਦੀ ਮੀਡੀਆ ਥੱਕਦਾ ਨਹੀਂ ਹੈ।’’

LEAVE A REPLY

Please enter your comment!
Please enter your name here