ਪੰਨਾ (ਮੱਧ ਪ੍ਰਦੇਸ਼), 5 ਅਪਰੈਲ

ਮੱਧ ਪ੍ਰਦੇਸ਼ ’ਚ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਚੋਣ ਅਧਿਕਾਰੀ ਵੱਲੋਂ ਖਜੂਰਾਹੋ ਲੋਕ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ (ਐੱਸਪੀ) ਦੀ ਉਮੀਦਵਾਰ ਮੀਰਾ ਯਾਦਵ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਐਸਪੀ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾਕ੍ਰਮ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ ਅਤੇ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ।

ਭਾਜਪਾ ਸ਼ਾਸਤ ਰਾਜ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ‘ਇੰਡੀਆ’ ਬਲਾਕ ’ਚ ਸੀਟ ਵੰਡ ਸਮਝੌਤੇ ਤਹਿਤ ਖਜੂਰਾਹੋ ਸੀਟ ਸਪਾ ਲਈ ਛੱਡੀ ਸੀ। ਇਸ ਸੀਟ ਲਈ ਦੂਜੇ ਗੇੜ ਵਿੱਚ 26 ਅਪਰੈਲ ਨੂੰ ਵੋਟਾਂ ਪੈਣਗੀਆਂ। ਪੰਨਾ ਦੇ ਜ਼ਿਲ੍ਹਾ ਕੁਲੈਕਟਰ ਜੋ ਚੋਣ ਰਿਟਰਨਿੰਗ ਅਫ਼ਸਰ ਵੀ ਹਨ, ਨੇ ਮੀਰਾ ਯਾਦਵ ਦੀ ਨਾਮਜ਼ਦਗੀ ਇਸ ਲਈ ਰੱਦ ਕਰ ਦਿੱਤੀ ਕਿਉਂਕਿ ਉਸ ਨੇ ‘ਬੀ ਫਾਰਮ’ ’ਤੇ ਦਸਤਖਤ ਨਹੀਂ ਸਨ ਕੀਤੇ ਅਤੇ ਉਹ 2023 ਅਸੈਂਬਲੀ ਚੋਣਾਂ ਦੀ ਵੋਟਰ ਸੂਚੀ ਦੀ ਪ੍ਰਮਾਣਿਤ ਕਾਪੀ ਨੱਥੀ ਕਰਨ ਵਿੱਚ ਵੀ ਅਸਫਲ ਰਹੀ ਸੀ। -ਪੀਟੀਆਈ

 

LEAVE A REPLY

Please enter your comment!
Please enter your name here