ਲੰਡਨ, 22 ਮਾਰਚ

ਵੇਲਜ਼ ਦੀ ਸ਼ਹਿਜ਼ਾਦੀ ਕੇਟ ਮਿਡਲਟਨ (42) ਨੇ ਅੱਜ ਕਿਹਾ ਕਿ ਉਸ ਨੂੰ ਕੈਂਸਰ ਹੈ ਅਤੇ ਉਸ ਦੀ ਕੀਮੋਥੈਰੇਪੀ ਚੱਲ ਰਹੀ ਹੈ। ਕੇਟ ਨੇ ਇਹ ਐਲਾਨ ਇੱਕ ਵੀਡੀਓ ’ਚ ਅਜਿਹੇ ਸਮੇਂ ਕੀਤਾ ਹੈ ਜਦੋਂ ਉਸ ਦੀ ਸਿਹਤ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਸੋਸ਼ਲ ਮੀਡੀਆ ’ਤੇ ਕਿਆਸ ਲਾਏ ਜਾ ਰਹੇ ਸਨ। ਜਨਵਰੀ ਮਹੀਨੇ ਉਸ ਦੀ ਪੇਟ ਦੀ ਸਰਜਰੀ ਹੋਈ ਸੀ। ਕੇਟ ਕ੍ਰਿਸਮਸ ਮਗਰੋਂ ਜਨਤਕ ਸਮਾਗਮਾਂ ’ਚ ਨਜ਼ਰ ਨਹੀਂ ਆਈ। -ਏਪੀ

LEAVE A REPLY

Please enter your comment!
Please enter your name here