ਨਵੀਂ ਦਿੱਲੀ, 20 ਫਰਵਰੀ

ਦਿੱਲੀ ਹਵਾਈ ਅੱਡੇ ’ਤੇ ਇੱਕ ਅਧਿਕਾਰੀ ਦੀ ਚੌਕਸੀ ਕਾਰਨ ਜਾਅਲਸਾਜ਼ ਮਹਿਲਾ ਗ੍ਰਿਫ਼ਤਾਰ ਫੜੀ ਗਈ। ਇਹ ਮਹਿਲਾ ਆਪਣੇ ਪਾਸਪੋਰਟ ’ਤੇ ਮਲੇਸ਼ੀਆ ਇਮੀਗਰੇਸ਼ਨ ਦੀ ਫਰਜ਼ੀ ਮੋਹਰ ਲਗਾ ਕੇ ਆ ਰਹੀ ਸੀ। ਮੁਲਜ਼ਮ ਮਹਿਲਾ ਦੀ ਪਛਾਣ ਦਰਸ਼ਨ ਕੌਰ (54) ਵਜੋਂ ਹੋਈ ਹੈ ਜੋ ਪੰਜਾਬ ਦੇ ਬਰਨਾਲਾ ਦੀ ਰਹਿਣ ਵਾਲੀ ਹੈ। ਉਹ 13-14 ਫਰਵਰੀ ਦੀ ਦਰਮਿਆਨੀ ਰਾਤ ਨੂੰ ਮਲੇਸ਼ੀਆ ਦੀ ਬਾਟਿਕ ਏਅਰ ਦੀ ਉਡਾਣ ਰਾਹੀਂ ਦਿੱਲੀ ਹਵਾਈ ਅੱਡੇ ’ਤੇ ਪੁੱਜੀ ਸੀ।

ਐੱਫਆਈਆਰ ਅਨੁਸਾਰ, ‘ਇਮੀਗਰੇਸ਼ਨ ਪੜਤਾਲ ਦੌਰਾਨ ਪਤਾ ਚੱਲਿਆ ਕਿ ਉਹ ਵੀਜ਼ਾ ਲੈ ਕੇ 7 ਅਕਤੂਬਰ, 2022 ਨੂੰ ਭਾਰਤ ਤੋਂ ਥਾਈਲੈਂਡ ਲਈ ਰਵਾਨਾ ਹੋਈ ਸੀ। ਥਾਈਲੈਂਡ ’ਚ ਕੁਝ ਦਿਨ ਰਹਿਣ ਮਗਰੋਂ ਉਹ ਗੈਰਕਾਨੂੰਨੀ ਢੰਗ ਨਾਲ ਮਲੇਸ਼ੀਆ ਚਲੀ ਗਈ ਅਤੇ ਬਿਨਾਂ ਕਿਸੇ ਵੀਜ਼ਾ ਤੇ ਵਰਕ ਪਰਮਿਟ ਦੇ ਗ਼ੈਰਕਾਨੂੰਨੀ ਢੰਗ ਨਾਲ ਉੱਥੇ ਰਹਿੰਦੀ ਰਹੀ।’ ਇਮੀਗਰੇਸ਼ਨ ਅਧਿਕਾਰੀ ਨੂੰ ਮਲੇਸ਼ਿਆਈ ਇਮੀਗਰੇਸ਼ਨ ਵੱਲੋਂ ਪਾਸਪੋਰਟ ਦੇ ਪੰਨਾ ਨੰਬਰ 8 ’ਤੇ ਲਾਈ ਗਈ ਮੋਹਰ ਤੋਂ ਸ਼ੱਕ ਹੋਇਆ। ਮੋਹਰ ਵਿੱਚ ‘ਪ੍ਰਵਾਨਗੀ’ (ਪਰਮਿਟਡ) ਸ਼ਬਦ ਨੂੰ ‘ਰੱਦ’ (ਰਰਮਿੱਟਡ) ਲਿਖਿਆ ਹੋਇਆ ਸੀ ਜਿਸ ਤੋਂ ਇਹ ਪੁਸ਼ਟੀ ਹੋਈ ਕਿ ਇਹ ਫਰਜ਼ੀ ਤੇ ਜਾਅਲਸਾਜ਼ੀ ਦਾ ਮਾਮਲਾ ਹੈ। -ਆਈਏਐੱਨਐੱਸ

LEAVE A REPLY

Please enter your comment!
Please enter your name here