ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 5 ਅਪਰੈਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਐਲਾਨ ਕਰ ਦਿੱਤਾ ਹੈ। ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿਚ ਕਰੀਬ ਡੇਢ ਸੌ ਨਵੇਂ ਮੈਂਬਰ ਸ਼ਾਮਿਲ ਕੀਤੇ ਹਨ ਅਤੇ ਇਸ ਕਮੇਟੀ ਜ਼ਰੀਏ ਪਾਰਟੀ ਨੇ ਸਭਨਾਂ ਹਲਕਿਆਂ ਦੇ ਸੀਨੀਅਰ ਆਗੂਆਂ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੈਂਬਰਾਂ ਦੀ ਨਵੀਂ ਸੂਚੀ ਨੂੰ ਜਾਰੀ ਕੀਤਾ ਹੈ।

ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿਚ ਜਿਨ੍ਹਾਂ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਵਿਚ ਅੰਮ੍ਰਿਤਸਰ ਤੋਂ ਰੁਪਿੰਦਰ ਸਿੰਘ ਰੂਬੀ, ਜੋਰਾਵਰ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ, ਰਵਿੰਦਰਪਾਲ ਕੁੱਕੂ, ਰਾਜਬੀਰ ਸਿੰਘ ਉਦੋ ਨੰਗਲ, ਤਰਸੇਮ ਸਿੰਘ ਚੰਗਿਆੜਾ, ਮਲਕੀਅਤ ਸਿੰਘ, ਰਾਣਾ ਪਲਵਿੰਦਰ ਸਿੰਘ, ਇਕਬਾਲ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ ਮੱਤੇਵਾਲ, ਜਗੀਰ ਸਿੰਘ ਵਰਪਾਲ ਕਲਾਂ, ਹਰਦਲਬੀਰ ਸਿੰਘ ਸ਼ਾਹ ਖੈਰਾਬਾਦ, ਸੁੱਚਾ ਸਿੰਘ ਧਰਮੀ ਫੋਜੀ, ਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ, ਬਠਿੰਡਾ ਤੋਂ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗੁਰਮੀਤ ਸਿੰਘ ਸਲਾਬਤਪੁਰਾ, ਪ੍ਰੀਤਮ ਸਿੰਘ ਖਿਆਲੀਵਾਲਾ, ਹਰਗੋਬਿੰਦ ਸਿੰਘ ਲਹਿਰਾ ਖਾਨਾ, ਰਾਜਦੀਪ ਸਿੰਘ ਕਾਲਾ ਅਤੇ ਰਵਿੰਦਰ ਕੁਮਾਰ ਰਵੀ, ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ ਨੂੰ ਸ਼ਾਮਿਲ ਕੀਤਾ ਗਿਆ ਹੈ।

ਕਮੇਟੀ ਵਿਚ ਫਰੀਦਕੋਟ ਤੋਂ ਨਰਿੰਦਰ ਸਿੰਘ (ਨਿੰਦਾ), ਮੇਹਰ ਸਿੰਘ, ਪ੍ਰਤਾਪ ਸਿੰਘ ਨੰਗਲ, ਗੁਰਚੇਤ ਸਿੰਘ ਬਰਗਾੜੀ ਅਤੇ ਜਗਰੂਪ ਸਿੰਘ ਘਣੀਆ, ਫਤਿਹਗੜ੍ਹ ਸਾਹਿਬ ਤੋਂ ਡਾ. ਜਗਦੀਪ ਸਿੰਘ ਰਾਣਾ, ਹਰਭਜਨ ਸਿੰਘ ਚਨਾਰਥਲ ਅਤੇ ਇੰਦਰਜੀਤ ਸਿੰਘ ਸੰਧੂ, ਜਿਲਾ ਫਾਜਿਲਕਾ ਤੋਂ ਸਤਿੰਦਰ ਸਿੰਘ ਸਵੀ, ਗੁਰਜੰਟ ਸਿੰਘ ਬੱਬੀ ਖੋਸਾ, ਹਵਾ ਸਿੰਘ ਪੂਨੀਆ ਅਤੇ ਚੌਧਰੀ ਹਰੀਸ਼ ਨੰਬਰਦਾਰ ਜਿਲਾ ਫਿਰੋਜ਼ਪੁਰ ਤੋਂ ਚਮਕੌਰ ਸਿੰਘ ਖੋਸਾ, ਡਾ. ਨਿਰਵੈਰ ਸਿੰਘ ਉਪਲ ਜ਼ੀਰਾ, ਬਲਵਿੰਦਰ ਸਿੰਘ ਬਸਤੀ ਰਾਮ ਲਾਲ, ਬਲਵਿੰਦਰ ਸਿੰਘ ਕੋਤਵਾਲ, ਗੁਰਮੀਤ ਸਿੰਘ ਮੁੱਦਕੀ, ਜੋਗਾ ਸਿੰਘ ਮੁਰੱਕ ਵਾਲਾ, ਭੁਪਿੰਦਰ ਸਿੰਘ ਫਰੀਦੇਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ ਬਹਿਰਾਮ ਅਤੇ ਸੁਖਵੰਤ ਸਿੰਘ ਥੇਹਗੁੱਜਰ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸੇ ਤਰ੍ਹਾਂ ਕਮੇਟੀ ਵਿਚ ਗੁਰਦਾਸਪੁਰ ਤੋਂ ਮਨਜੀਤ ਸਿੰਘ, ਮਹਿੰਦਰ ਸਿੰਘ, ਵਿਜੇ ਮਹਾਜਨ, ਦਲਬੀਰ ਸਿੰਘ ਭਟੋਆ, ਪ੍ਰੇਮ ਸਿੰਘ, ਕੁਲਵੰਤ ਸਿੰਘ ਕਾਹਨੂੰਵਾਨ, ਕੰਵਲਜੀਤ ਸਿੰਘ ਪਵਾਰ, ਹਰਭਜਨ ਸਿੰਘ ਤੂਰ, ਕੁਲਦੀਪ ਸਿੰਘ ਮੂੜ ਅਤੇ ਬਾਬਾ ਚੈਨ ਸਿੰਘ ਡੋਗਰ ਮਹੇਸ, ਜਿਲਾ ਹੁਸ਼ਿਆਰਪੁਰ ਤੋਂ ਸੌਦਾਗਰ ਸਿੰਘ ਚਨੌਰ, ਲਖਵਿੰਦਰ ਸਿੰਘ ਟਿੰਮੀ, ਅਨਿਲ ਠਾਕੁਰ ਮਾਨਸਰ, ਡਾ. ਜਸਵਿੰਦਰ ਸਿੰਘ, ਕਮਲਜੀਤ ਸਿੰਘ ਤੁੱਲੀ, ਗੁਰਮੇਲ ਸਿੰਘ ਸ਼ੀਕਰੀ, ਕੁਲਦੀਪ ਸਿੰਘ ਲਾਡੀ, ਗੁਰਜੀਤ ਸਿੰਘ, ਉਪਕਾਰ ਸਿੰਘ, ਪ੍ਰੇਮ ਸਿੰਘ, ਸਤਵਿੰਦਰ ਸਿੰਘ ਅਹਲੂਵਾਲੀਆ, ਨਿਰਮਲ ਸਿੰਘ ਭੀਲੋਵਾਲ, ਜੋਗਾ ਸਿੰਘ ਇਬਰਾ ਹੀਮਪੁਰ, ਬੂਟਾ ਸਿੰਘ ਅਲੀਪੁਰ ਅਤੇ ਸੁਨੀਲ ਚੌਹਾਨ ਜਿਲਾ ਜਲੰਧਰ ਤੋਂ ਜਸਵੀਰ ਸਿੰਘ ਰੁੜਕ ਖੁੱਰਦ, ਮਹਾਂ ਸਿੰਘ ਰਸੂਲਪੁਰ, ਅਵਤਾਰ ਸਿੰਘ ਕਲੇਰ, ਜਸਜੀਤ ਸਿੰਘ ਬਿਲਗਾ, ਕੁਲਵੰਤ ਸਿੰਘ ਠੇਠੀ, ਗੁਰਚਰਨ ਸਿੰਘ ਚੰਨੀ, ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਅਤੇ ਗੁਰਦਿਆਲ ਸਿੰਘ ਨਿੱਝਰ ਆਦਿ ਨੂੰ ਲਿਆ ਗਿਆ ਹੈ।

ਲੀਗਲ ਵਿੰਗ ਦੇ ਸਲਾਹਕਾਰ ਬੋਰਡ ਦਾ ਗਠਨ

ਪਾਰਟੀ ਵੱਲੋਂ ਸਲਾਹਕਾਰ ਬੋਰਡ ਵਿਚ ਹਰੀਸ਼ ਰਾਏ ਢਾਂਡਾ, ਪਰਉਪਕਾਰ ਸਿੰਘ ਘੁੰਮਣ, ਪਰਮਜੀਤ ਸਿੰਘ ਥਿਆੜਾ, ਪਰਮਜੀਤ ਸਿੰਘ ਬਰਾੜ, ਅਮਰਦੀਪ ਸਿੰਘ ਧਾਰਨੀ, ਭਗਵੰਤ ਸਿੰਘ ਸਿਆਲਕਾ, ਅਵਤਾਰ ਸਿੰਘ ਕਲੇਰ, ਕਰਮਪਾਲ ਸਿੰਘ ਗਿੱਲ, ਗੁਰਮੀਤ ਸਿੰਘ ਮਾਨ, ਸੂਰਜਪਾਲ ਸਿੰਘ, ਗੁਰਵਿੰਦਰ ਸਿੰਘ ਸਰਾਂ, ਗਗਨਦੀਪ ਸਿੰਘ ਖੰਡੇਬਾਦ, ਸਿਮਰਨ ਸਿੰਘ ਚੰਦੂਮਾਜਰਾ ਅਤੇ ਪਰਮਬੀਰ ਸਿੰਘ ਸਨੀ ਸ਼ਾਮਲ ਹਨ। ਐਡਵੋਕੇਟ ਜਸਪ੍ਰੀਤ ਸਿੰਘ ਬਰਾੜ ਨੂੰ ਲੀਗਲ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਐਡਵੋਕੇਟ ਗੁਰਵੀਰ ਸਿੰਘ ਸਿੱਧੂ, ਪਰਮਪ੍ਰੀਤ ਸਿੰਘ ਪਾਲ, ਜਸਦੇਵ ਸਿੰਘ ਬਰਾੜ, ਅਮਨਦੀਪ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਸਾਂਪਲਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here