ਪ੍ਰਭੂ ਦਿਆਲ

ਸਿਰਸਾ, 14 ਫਰਵਰੀ

ਦਿੱਲੀ ਕੂਚ ਲਈ ਕਿਸਾਨ ਬਾਜ਼ਿਦ ਹਨ। ਕਿਸਾਨ ਆਗੂਆਂ ਨੇ ਆਪਣੀ ਰਣਨੀਤੀ ’ਚ ਤਬਦੀਲੀ ਕੀਤੀ ਹੈ। ਉਹ ਹੁਣ ਟਰੇਡ ਯੂਨੀਅਨ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਦਿੱਤੇ ਭਾਰਤ ਬੰਦ ਦੌਰਾਨ ਪੁਲੀਸ ਵੱਲੋਂ ਲਾਏ ਬੈਰੀਅਰ ਤੋੜ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰਨਗੇ। ਪੁਲੀਸ ਵੱਲੋਂ ਨੈਸ਼ਨਲ ਹਾਈ ਵੇਅ ਨੌਂ ’ਤੇ ਘੱਗਰ ਪੁਲ ’ਤੇ ਲਾਈਆਂ ਕਈ ਪਰਤੀ ਰੋਕਾਂ ਕਾਰਨ ਜਿਥੇ ਆਮ ਲੋਕਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪੰਜ ਦਿਨਾਂ ਤੋਂ ਟਰੱਕ ਤੇ ਕਨਟੇਨਰ ਚਾਲਕ ਆਪਣੇ ਵਾਹਨਾਂ ਨਾਲ ਸੜਕਾਂ ’ਤੇ ਰਾਤ ਗੁਜ਼ਾਰਨ ਲਈ ਮਜਬੂਰ ਹਨ। ਟਰੱਕ ਡਰਾਈਵਰਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦਾ ਟਰੱਕਾਂ ਵਿੱਚ ਭਰਿਆ ਕੱਚਾ ਮਾਲ ਖ਼ਰਾਬ ਹੋ ਜਾਵੇਗਾ। ਡਰਾਈਵਰਾਂ ਨੇ ਦੱਸਿਆ ਹੈ ਕਿ ਜੇ ਟਰੱਕਾਂ ’ਚ ਭਰਿਆ ਮਾਲ ਖ਼ਰਾਬ ਹੋ ਗਿਆ ਤਾਂ ਉਨ੍ਹਾਂ ਨੂੰ ਜਿਥੇ ਭਾੜਾ ਨਹੀਂ ਮਿਲੇਗਾ ਉਥੇ ਹੀ ਖ਼ਰਾਬ ਹੋਏ ਮਾਲ ਦੀ ਭਰਪਾਈ ਵੀ ਕਰਨੀ ਪੈ ਸਕਦੀ ਹੈ। ਸਿਰਸਾ ਵਿੱਚ ਧਾਰਾ 144 ਲਾਗੂ ਹੈ।

LEAVE A REPLY

Please enter your comment!
Please enter your name here