ਵਾਸ਼ਿੰਗਟਨ, 21 ਫਰਵਰੀ
ਅਮਰੀਕਾ ਤੋਂ ਭਾਰਤ ਨੂੰ ਸੇਬਾਂ ਦਾ ਨਿਰਯਾਤ ਪਿਛਲੇ ਸਾਲ ਦੇ ਮੁਕਾਬਲੇ 16 ਗੁਣਾ ਵਧਿਆ ਹੈ। ਭਾਰਤ ਵੱਲੋਂ 2019 ‘ਚ ਅਮਰੀਕੀ ਉਤਪਾਦਾਂ ‘ਤੇ ਲਗਾਈ ਗਈ 20 ਫੀਸਦੀ ਡਿਊਟੀ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਇਹ ਬਰਾਮਦ ਵਧੀ ਹੈ। ਵਾਸ਼ਿੰਗਟਨ ਸੂਬੇ ਦੇ ਸੇਬ ਉਤਪਾਦਕਾਂ ਨੇ ਇਸ ਸਾਲ ਭਾਰਤ ਨੂੰ ਸੇਬ ਦੇ ਕਰੀਬ 10 ਲੱਖ ਡੱਬੇ ਭੇਜੇ ਹਨ, ਜੋ ਪਿਛਲੇ ਸਾਲ ਨਾਲੋਂ 16 ਗੁਣਾ ਵੱਧ ਹਨ।