Home Language ਪੰਜਾਬੀ ਜਸਟਿਸ ਖਾਨਵਿਲਕਰ ਨੇ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆLanguageਪੰਜਾਬੀਜਸਟਿਸ ਖਾਨਵਿਲਕਰ ਨੇ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆBy Livdose - March 10, 2024480 FacebookTwitterPinterestWhatsApp ਨਵੀਂ ਦਿੱਲੀ, 10 ਮਾਰਚਸੁਪਰੀਮ ਕੋਰਟ ਦੇ ਸਾਬਕਾ ਜੱਜ ਅਜੈ ਮਾਨਿਕਰਾਓ ਖਾਨਵਿਲਕਰ ਨੇ ਅੱਜ ਲੋਕਪਾਲ ਦੇ ਚੇਅਰਪਰਸਨ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਇੱਥੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਜਸਟਿਸ (ਸੇਵਾਮੁਕਤ) ਖਾਨਵਿਲਕਰ (66) ਸੁਪਰੀਮ ਕੋਰਟ ਵਿੱਚ 13 ਮਈ 2016 ਤੋਂ 29 ਜੁਲਾਈ 2022 ਤੱਕ ਸੇਵਾਵਾਂ ਨਿਭਾਈਆਂ ਹਨ। ਇੱਕ ਅਧਿਕਾਰਿਤ ਬਿਆਨ ਮੁਤਾਬਕ ਰਾਸ਼ਟਰਪਤੀ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਇੱਕ ਸਮਾਰੋਹ ਦੌਰਾਨ ਖਾਨਵਿਲਕਰ ਨੂੰ ਲੋਕਪਾਲ ਦੇ ਚੇਅਰਪਰਸਨ ਵਜੋਂ ਅਹੁਦੇ ਦਾ ਹਲਫ਼ ਦਿਵਾਇਆ। ਜਸਟਿਸ (ਸੇਵਾਮੁਕਤ) ਖਾਨਵਿਲਕਰ ਨੂੰ ਪਿਛਲੇ ਮਹੀਨੇ ਲੋਕਪਾਲ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਪਿਨਾਕੀ ਚੰਦਰ ਘੋਸ਼ ਦੇ 27 ਮਈ 2022 ਵਿੱਚ ਸੇਵਾਮੁਕਤ ਹੋਣ ਮਗਰੋਂ ਇਹ ਅਹੁਦਾ ਪਿਛਲੇ ਦੋ ਸਾਲਾਂ ਤੋਂ ਖਾਲੀ ਸੀ। -ਪੀਟੀਆਈ Related RELATED ARTICLESMORE FROM AUTHORਅਮਰੀਕਾ: ਟੀਵੀ ਲੜੀਵਾਰ ਜਨਰਲ ਹੋਸਪਿਟਲ ਦੇ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਮਾਰ ਕੇ ਹੱਤਿਆUGC NET ਤੋਂ ਬਾਅਦ ਇੰਝ ਖੁੱਲ੍ਹਦੇ ਹਨ ਕਿਸਮਤ ਦੇ ਦਰਵਾਜ਼ੇ; ਇਹ ਸ਼ਾਰਟਕੱਟ ਭੁੱਲ ਕੇ ਵੀ ਨਾਂ ਲੈ ਲਿਓHow Totally different Are Snake and Scorpion Venom know which is harmfulLEAVE A REPLY Cancel replyPlease enter your comment! Please enter your name here You have entered an incorrect email address!Please enter your email address here Save my name, email, and website in this browser for the next time I comment. Notify me of follow-up comments by email. Notify me of new posts by email. Δ