Beer: ਤੁਹਾਨੂੰ ਲਗਭਗ ਹਰ ਜਗ੍ਹਾ ਬੀਅਰ ਪ੍ਰੇਮੀ ਮਿਲ ਜਾਣਗੇ ਪਰ ਕੀ ਤੁਸੀਂ ਅਜਿਹੇ ਦੇਸ਼ ਬਾਰੇ ਜਾਣਦੇ ਹੋ ਜਿੱਥੇ ਪਹਿਲੀ ਵਾਰ ਬੀਅਰ ਬਣ ਰਹੀ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਯੂਏਈ ਦੀ ਰਾਜਧਾਨੀ ਅਬੂ ਧਾਬੀ ਦੀ। ਜਿੱਥੇ ਪਹਿਲੀ ਵਾਰ ਬਰੂਅਰੀ ਵਿੱਚ ਬੀਅਰ ਤਿਆਰ ਕੀਤੀ ਜਾ ਰਹੀ ਹੈ।

ਅਲਕੋਹਲ ‘ਤੇ ਲੰਬੇ ਸਮੇਂ ਤੋਂ ਪਾਬੰਦੀ  

ਅਸਲ ‘ਚ ਲੰਬੇ ਸਮੇਂ ਤੋਂ ਯੂਏਈ ਵਿੱਚ ਸ਼ਰਾਬ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜਿਸ ਵਿੱਚ ਹਾਲ ਹੀ ਵਿੱਚ ਕੁਝ ਢਿੱਲ ਦਿੱਤੀ ਗਈ ਹੈ। ਅਜਿਹੇ ‘ਚ ਇੱਥੇ ਬੀਅਰ ਨੂੰ ਪਸੰਦ ਕਰਨ ਵਾਲੇ ਲੋਕ ਚਮਕਦੇ ਸਟੀਲ ਦੇ ਟੈਂਕਾਂ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹਨ। ਪਹਿਲਾਂ ਯੂਏਈ ਵਿੱਚ ਬੀਅਰ ਦੀ ਦਰਾਮਦ ਕੀਤੀ ਜਾਂਦੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਇੱਥੇ ਬੀਅਰ ਬਣ ਰਹੀ ਹੈ।

ਬੀਅਰ ਵਿੱਚ ਦਿੱਤਾ ਜਾ ਰਿਹਾ ਘਰੇਲੂ ਸੁਆਦ

ਯੂਏਈ ਵਿੱਚ ਬੀਅਰ ਨੂੰ ਘਰੇਲੂ ਸੁਆਦ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਕੁਝ ਬੀਅਰਾਂ ਦਾ ਸਵਾਦ ਸਥਾਨਕ ਸਵਾਦ ਮੁਤਾਬਕ ਹੀ ਰੱਖਿਆ ਜਾ ਰਿਹਾ ਹੈ। ਉਦਾਹਰਣ ਲਈ, ਬੀਅਰ ਨੂੰ ਕਾਰਾਕ ਚਾਹ ਵਰਗਾ ਸੁਆਦ ਬਣਾਇਆ ਜਾ ਰਿਹਾ ਹੈ ਜੋ ਕਿ ਖਾੜੀ ਵਿੱਚ ਇੱਕ ਬਹੁਤ ਮਸ਼ਹੂਰ ਚਾਹ ਹੈ।

ਇਸ ਤੋਂ ਇਲਾਵਾ ਸਥਾਨਕ ਲੋਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਬੀਅਰ ‘ਚ ਕਾਲੀ ਚਾਹ, ਇਲਾਇਚੀ, ਕੇਸਰ, ਸ਼ਹਿਦ, ਖਜੂਰ ਅਤੇ ਕੌਫੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।

ਗੈਰ-ਮੁਸਲਮਾਨਾਂ ਨੂੰ ਸ਼ਰਾਬ ਵੇਚੀ ਜਾ ਸਕਦੀ ਹੈ

ਯੂਏਈ ਵਿੱਚ ਲੰਬੇ ਸਮੇਂ ਤੋਂ ਸ਼ਰਾਬ ‘ਤੇ ਪਾਬੰਦੀ ਸੀ। ਹਾਲਾਂਕਿ ਪਿਛਲੇ ਸਾਲ 2023 ‘ਚ ਯੂਏਈ ‘ਚ ਸ਼ਰਾਬ ਨੂੰ ਲੈ ਕੇ ਬਣੇ ਕਾਨੂੰਨਾਂ ‘ਚ ਕੁਝ ਲਚਕਤਾ ਅਪਣਾਈ ਗਈ ਹੈ। ਅਜਿਹੇ ‘ਚ ਜਿੱਥੇ ਦੁਬਈ ‘ਚ ਸ਼ਰਾਬ ‘ਤੇ 30 ਫੀਸਦੀ ਟੈਕਸ ਖਤਮ ਕਰ ਦਿੱਤਾ ਗਿਆ ਹੈ, ਉਥੇ ਗੈਰ-ਮੁਸਲਮਾਨਾਂ ਨੂੰ ਸ਼ਰਾਬ ਵੇਚਣ ਵਾਲੀਆਂ ਲਾਇਸੰਸਸ਼ੁਦਾ ਦੁਕਾਨਾਂ ਦੇ ਪਰਮਿਟ ‘ਤੇ ਲੱਗੇ ਚਾਰਜ ਨੂੰ ਵੀ ਹਟਾ ਦਿੱਤਾ ਗਿਆ ਹੈ। ਅਜਿਹੇ ‘ਚ ਹੁਣ ਗੈਰ-ਮੁਸਲਮਾਨਾਂ ਨੂੰ ਉੱਥੇ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਆਬੂ ਧਾਬੀ ਦੀ 1 ਕਰੋੜ ਦੀ ਆਬਾਦੀ ‘ਚੋਂ 90 ਫੀਸਦੀ ਲੋਕ ਵਿਦੇਸ਼ੀ ਹਨ।

 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ – 

Be a part of Our Official Telegram Channel:

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

LEAVE A REPLY

Please enter your comment!
Please enter your name here