CBSE Board Tenth-Twelfth End result 2024 To Launch Quickly: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਦੋਵਾਂ ਜਮਾਤਾਂ ਦੇ ਨਤੀਜੇ ਜਲਦੀ ਹੀ ਐਲਾਨੇ ਜਾਣਗੇ। ਪਹਿਲਾਂ ਨਤੀਜੇ 20 ਮਈ ਤੱਕ ਜਾਰੀ ਕੀਤੇ ਜਾਣ ਦੀ ਗੱਲ ਕਹੀ ਗਈ ਸੀ ਪਰ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਵੀ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ। ਉਮੀਦਵਾਰਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਤਾਜ਼ੀਆਂ ਅਪਡੇਟਸ ਲਈ ਸਮੇਂ-ਸਮੇਂ ‘ਤੇ ਅਧਿਕਾਰਤ ਵੈੱਬਸਾਈਟ ‘ਤੇ ਜਾਂਦੇ ਰਹਿਣ।

ਜੇਕਰ ਤੁਸੀਂ CBSE ਬੋਰਡ ਦੇ ਨਤੀਜਿਆਂ ਬਾਰੇ ਅੱਪਡੇਟ ਜਾਣਨਾ ਚਾਹੁੰਦੇ ਹੋ ਜਾਂ ਉਨ੍ਹਾਂ ਦੇ ਜਾਰੀ ਹੋਣ ਤੋਂ ਬਾਅਦ ਨਤੀਜਿਆਂ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦੋਵਾਂ ਉਦੇਸ਼ਾਂ ਲਈ ਬੋਰਡ ਦੀ ਵੈੱਬਸਾਈਟ ‘ਤੇ ਜਾ ਸਕਦੇ ਹੋ। ਅਜਿਹਾ ਕਰਨ ਲਈ ਇੱਥੇ ਵੈਬਸਾਈਟਾਂ ਦੀ ਸੂਚੀ ਹੈ –

cbseresults.nic.in

outcomes.cbse.nic.in

cbse.nic.in

cbse.gov.in

digilocker.gov.in

outcomes.gov.in.

ਇਨ੍ਹਾਂ ਵੇਰਵਿਆਂ ਦੀ ਪਵੇਗੀ ਲੋੜ

ਨਤੀਜਿਆਂ ਦੀ ਜਾਂਚ ਕਰਨ ਲਈ ਉਮੀਦਵਾਰਾਂ ਨੂੰ ਇਨ੍ਹਾਂ ਵੇਰਵਿਆਂ ਦੀ ਲੋੜ ਹੋਵੇਗੀ। ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਨੰਬਰ ਚਾਹੀਦੇ ਹੋਣਗੇ। ਉਮੀਦਵਾਰ ਇਨ੍ਹਾਂ ਵੇਰਵਿਆਂ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਵਾਰ ਲਗਭਗ 39 ਲੱਖ ਉਮੀਦਵਾਰ ਸੀਬੀਐਸਈ ਬੋਰਡ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ: Lok Sabha: ਮੋਦੀ ਰਾਜ ਦੇ 10 ਸਾਲ ਜਨਤਾ ਹੋਈ ਬੇਹਾਲ, ਬੇਰੁਜ਼ਗਾਰੀ-ਮਹਿੰਗਾਈ ਨੇ ਕੱਢ ਦਿੱਤੇ ਵੱਟ, ਕਾਂਗਰਸ ਨੂੰ ਯਾਦ ਆਇਆ ਪੁਰਾਣਾ ਸਮਾਂ

ਇਨ੍ਹਾਂ ਤਰੀਕਾਂ ਨੂੰ ਹੋਈਆਂ ਸਨ ਪ੍ਰੀਖਿਆਵਾਂ 
ਇਨ੍ਹਾਂ ਤਰੀਕਾਂ ‘ਤੇ 10ਵੀਂ ਅਤੇ 12ਵੀਂ ਜਮਾਤ ਦੀਆਂ ਸੀਬੀਐੱਸਈ ਬੋਰਡ ਪ੍ਰੀਖਿਆਵਾਂ ਹੋਈਆਂ ਸਨ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ ਦਰਮਿਆਨ ਹੋਈਆਂ ਸਨ। ਜਦੋਂ ਕਿ 12ਵੀਂ ਜਮਾਤ ਦੇ ਪੇਪਰ 15 ਫਰਵਰੀ ਤੋਂ 2 ਅਪ੍ਰੈਲ ਦਰਮਿਆਨ ਹੋਏ ਸਨ। ਪੇਪਰ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਸਿੰਗਲ ਸ਼ਿਫਟ ਵਿੱਚ ਹੋਇਆ।

ਆਨਲਾਈਨ ਨਤੀਜੇ ਦੇਖਣ ਲਈ ਕਰੋ ਆਹ ਕੰਮ

ਨਤੀਜਾ ਜਾਰੀ ਹੋਣ ਤੋਂ ਬਾਅਦ ਇਸ ਨੂੰ ਔਨਲਾਈਨ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈਬਸਾਈਟ ‘ਤੇ ਜਾਣਾ ਪਵੇਗਾ, ਇਸ ਦੇ ਲਈ ਤੁਸੀਂ ਉੱਪਰ ਦੱਸੀ ਗਈ ਕਿਸੇ ਵੀ ਵੈਬਸਾਈਟ ‘ਤੇ ਜਾ ਸਕਦੇ ਹੋ।

ਹੁਣ ਤੁਸੀਂ 10ਵੀਂ ਜਾਂ 12ਵੀਂ ਜਮਾਤ ਦਾ ਜਿਸ ਦਾ ਵੀ ਨਤੀਜਾ ਦੇਖਣਾ ਚਾਹੁੰਦੇ ਹੋ ਉਸ ਦੇ ਲਿੰਕ ‘ਤੇ ਕਲਿੱਕ ਕਰੋ। ਇੱਥੇ, ਨਤੀਜਾ ਜਾਰੀ ਹੋਣ ਤੋਂ ਬਾਅਦ, ਤੁਸੀਂ ਇਸਦਾ ਲਿੰਕ ਵੇਖੋਗੇ।

ਅਜਿਹਾ ਕਰਨ ਨਾਲ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਤੁਹਾਨੂੰ ਇਸ ਪੰਨੇ ‘ਤੇ ਆਪਣੇ ਵੇਰਵੇ ਦਰਜ ਕਰਨੇ ਪੈਣਗੇ।

ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ। ਜਿਵੇਂ ਹੀ ਤੁਸੀਂ ਅਜਿਹਾ ਕਰਦੇ ਹੋ, ਨਤੀਜਾ ਤੁਹਾਡੀ ਕੰਪਿਊਟਰ ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਇਸ ਨੂੰ ਇੱਥੋਂ ਚੈੱਕ ਕਰੋ, ਇਸਨੂੰ ਡਾਉਨਲੋਡ ਕਰੋ ਅਤੇ ਜੇ ਤੁਸੀਂ ਚਾਹੋ, ਤਾਂ ਤੁਸੀਂ ਪ੍ਰਿੰਟ ਆਊਟ ਵੀ ਲੈ ਸਕਦੇ ਹੋ।

ਇਦਾਂ ਦੇਖੋ ਆਫਲਾਈਨ ਨਤੀਜੇ

ਨਤੀਜਾ SMS ਰਾਹੀਂ ਵੀ ਦੇਖਿਆ ਜਾ ਸਕਦਾ ਹੈ। ਇਸਦੇ ਲਈ, ਫ਼ੋਨ ਦੇ ਐਸਐਮਐਸ ਸੈਕਸ਼ਨ ਵਿੱਚ CBSE10 ਰੋਲ ਨੰਬਰ, DOB, ਸਕੂਲ ਨੰਬਰ, ਸੈਂਟਰ ਨੰਬਰ ਟਾਈਪ ਕਰੋ ਅਤੇ ਇਸਨੂੰ – 7738299899 ‘ਤੇ ਭੇਜੋ। ਇਸ ਤਰ੍ਹਾਂ ਹੀ 12ਵੀਂ ਜਮਾਤ ਦਾ ਨਤੀਜਾ ਦੇਖੋ। 

ਇਹ ਵੀ ਪੜ੍ਹੋ: Revanna Rape Case: ‘ਪ੍ਰਜਵਲ ਨੇ ਆਪਣੇ ਪਿਤਾ ਨਾਲ ਮਿਲ ਕੇ ਮੇਰੀ ਮਾਂ ਨਾਲ ਬਲਾਤਕਾਰ ਕੀਤਾ, ਵੀਡੀਓ ਕਾਲ ‘ਤੇ ਮੇਰੇ ਕੱਪੜੇ ਉਤਾਰੇ’

Schooling Mortgage Info:
Calculate Schooling Mortgage EMI

LEAVE A REPLY

Please enter your comment!
Please enter your name here