ETT Instructor Recruitment: ਪੰਜਾਬ ਅੰਦਰ ਈਟੀਟੀ 5994 ਭਾਰਤੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਭਰਤੀ ਤੇ ਲਗੀ ਹੋਈ ਰੋਕ ਹਟਾ ਦਿੱਤੀ ਗਈ ਹੈ। ਜਿਸ ਤੋ ਬਾਅਦ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ 3 ਮਹੀਨੇ ਦੇ ਅੰਦਰ ਦੁਆਰਾ ਪ੍ਰੀਖਿਆ ਕਰਵਾਏ।

ਦੱਸ ਦੇਈਏ ਕਿ 5994 ਭਰਤੀ ਲਈ ਪਰਵਿੰਦਰ ਸਿੰਘ ਸਮੇਤ ਕਈ ਵਿਅਕਤੀਆਂ ਨੇ ਮਿਲ ਕੇ ਹਾਈਕੋਰਟ ‘ਚ ਪਟੀਸ਼ਨ ਪਾਈ ਸੀ। ਇਸ ਪਟੀਸ਼ਨ ‘ਚ ਉਨ੍ਹਾ ਦੱਸਿਆ ਸੀ ਕਿ ਪੰਜਾਬ ਸਰਕਾਰ ਵਲੋਂ 12 ਅਕਤੂਬਰ 2022 ਨੂੰ ਈਟੀਟੀ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਮੰਗੀ ਗਈ ਯੋਗਤਾ ਅਨੁਸਾਰ ਹੀ ਨੌਜਵਾਨਾਂ ਨੇ ਇਸ ਲਈ ਅਪਲਾਈ ਕੀਤਾ ਸੀ । ਜਿਸ ਤੋ ਬਾਅਦ 28 ਅਕਤੂਬਰ 2022 ਨੂੰ ਪੰਜਾਬ ਸਰਕਾਰ ਨੇ ਇਸ ‘ਚ ਪੰਜਾਬੀ ਦੀ ਵਾਧੂ ਪ੍ਰੀਖਿਆ ਨੂੰ ਸਾਰੀਆਂ ਸਰਕਾਰੀ ਨੌਕਰੀਆਂ ਲਈ ਲਾਜ਼ਮੀ ਕਰ ਦਿੱਤੀ। ਇਸ ਤੋ ਬਾਅਦ ਪਹਿਲਾਂ ਹੀ ਐਲਾਨੀ ਜਾ ਚੁੱਕੀ ਈਟੀਟੀ ਭਰਤੀ ਤੇ ਵੀ ਇਸ ਨੂੰ ਲਾਗੂ ਕਰ ਦਿੱਤਾ ਗਿਆ। ਪਟੀਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਪਹਿਲਾਂ ਐਲਾਨੀ ਗਈ ਕਿਤੇ ਭਰਤੀ ‘ਤੇ ਨੋਟੀਫਿਕੇਸ਼ਨ  ਲਾਗੂ ਕਰਨਾ ਪੁਰੀ ਤਰ੍ਹਾਂ ਗਲਤ ਹੈ। ਇਸ ਲਈ ਇਸ ਸੋਧ ਰੱਦ ਕਰਨ ਦਾ ਹੁਕਮ ਦਿੱਤਾ ਜਾਵੇ ਤੇ ਨਾਲ ਹੀ ਭਰਤੀ ਪ੍ਰਕਿਰਿਆ ‘ਤੇ ਰੋਕ ਲਗਾਈ ਜਾਵੇ।

 

ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਦਾ ਮੁੱਖ ਕਾਰਨ ਇਸ਼ਤਿਆਰ ਜਾਰੀ ਹੋਣ ਤੋ ਬਾਅਦ ਇਸ ਦੀ ਪ੍ਰਕਿਰਿਆ ਵਿਚ ਫ਼ੇਰਬਦਲ ਕਰਨਾ ਹੈ। ਅਦਾਲਤ ਦਾ ਕਹਿਣਾ ਹੀ ਕਿ ਅਜਿਹਾ ਕਰਨ ਨਾਲ ਜਿਹੜੇ ਯੋਗ ਸਨ ਉਹ ਆਯੋਗ ਹੋ ਗਏ ਅਤੇ ਕਈ ਯੋਗ ਅਪਲਾਈ ਵੀ ਨਹੀ ਕਰ ਸਕੇ । ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬੀ ਪ੍ਰੀਖਿਆ ਦੀ ਲਾਜ਼ਮੀਅਤ ਖਤਮ ਕਰਨ ਤੋ ਇਨਕਾਰ ਕਰ ਦਿੱਤਾ ਹੈ ।ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਪ੍ਰੀਖਿਆ ਨਵੇ ਸਿਰੇ ਤੋ ਲੈ ਜਾਵੇ ਅਤੇ ਪੰਜਾਬੀ ਭਾਸ਼ਾ ਨੂੰ ਵੀ ਪ੍ਰੀਖਿਆ ਵਿਚ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ International Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Observe ਕਰ ਸਕਦੇ ਹੋ। ਸਾਡੀ ਵੈੱਬਸਾਈਟ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Schooling Mortgage Info:
Calculate Schooling Mortgage EMI

LEAVE A REPLY

Please enter your comment!
Please enter your name here