Home Language ਪੰਜਾਬੀ ਹੈਰੋਇਨ ਮਾਮਲਾ: ਲੁਧਿਆਣਾ ’ਚ ਵਧੀਕ ਥਾਣੇਦਾਰ ਸਣੇ ਤਿੰਨ ਮੁਲਜ਼ਮ ਕਾਬੂ

ਹੈਰੋਇਨ ਮਾਮਲਾ: ਲੁਧਿਆਣਾ ’ਚ ਵਧੀਕ ਥਾਣੇਦਾਰ ਸਣੇ ਤਿੰਨ ਮੁਲਜ਼ਮ ਕਾਬੂ

0


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 23 ਨਵੰਬਰ

ਲੁਧਿਆਣਾ ਪੁਲੀਸ ਦੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਾਇਨਾਤ ਵਧੀਕ ਐੱਸਐੱਚਓ ਸਬ-ਇੰਸਪੈਕਟਰ ਹਰਜਿੰਦਰ ਕੁਮਾਰ ਸਣੇ ਤਿੰਨ ਜਣਿਆਂ ਨੂੰ ਸਪਸ਼ੈਲ ਟਾਸਕ ਫੋਰਸ (ਐੱਸਟੀਐੱਫ਼) ਦੀ ਟੀਮ ਨੇ 834 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਬਾਕੀ ਦੋ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਕੌਰ (35) ਤੇ ਰੋਹਿਤ ਕੁਮਾਰ (20) ਵਜੋਂ ਹੋਈ ਹੈ। ਟੀਮ ਨੇ ਹਰਜਿੰਦਰ ਦੇ ਕਬਜ਼ੇ ’ਚੋਂ 16 ਗ੍ਰਾਮ ਅੇਤ ਹਰਜਿੰਦਰ ਕੌਰ ਤੇ ਰੋਹਿਤ ਕੁਮਾਰ ਦੇ ਕਬਜ਼ੇ ’ਚੋਂ 830 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦਾ ਦੋ ਦਿਨਾਂ ਰਿਮਾਂਡ ਹਾਸਲ ਕਰਕੇ ਪੁੱਛ-ਪੜਤਾਲ ਆਰੰਭ ਦਿੱਤੀ ਹੈ। ਐੱਸਟੀਐੱਫ਼ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਹਰਜਿੰਦਰ ਕੁਮਾਰ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਰਦੀ ਪਾ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਹਰਜਿੰਦਰ ਕੁਮਾਰ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਹੀ ਉਹ ਤਸਕਰੀ ਕਰਦਾ ਹੈ। ਹਰਜਿੰਦਰ ਕੌਰ ਤੇ ਰੋਹਿਤ ਕੁਮਾਰ ਦੋਵੇਂ ਰਿਸ਼ਤੇਦਾਰ ਹਨ ਤੇ ਫਿਲੌਰ ਦੇ ਪਿਡ ਸੋਲਕੀਆਣਾ ਦੇ ਵਸਨੀਕ ਹਨ। ਹਰਜਿੰਦਰ ਕੌਰ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋਸ਼ ਹੇਠ ਕਈ ਕੇਸ ਦਰਜ ਹਨ। ਫਿਲੌਰ ਇਲਾਕੇ ਵਿੱਚ ਤਾਇਨਾਤੀ ਦੌਰਾਨ ਹੀ ਹਰਜਿੰਦਰ ਸਿੰਘ ਉਕਤ ਔਰਤ ਦੇ ਸੰਪਰਕ ਵਿੱਚ ਆਇਆ ਸੀ।

Source link

NO COMMENTS

LEAVE A REPLY

Please enter your comment!
Please enter your name here

Exit mobile version