Garlic Price Hikes: ਮਹਿੰਗਾਈ ਅਜਿਹੀ ਚੀਜ਼ ਹੈ ਕਿ ਜੇਕਰ ਇਹ ਬਹੁਤ ਮਾਮੂਲੀ ਤੌਰ ‘ਤੇ ਘੱਟ ਜਾਂਦੀ ਹੈ। ਪਰ ਜਦੋਂ ਇਹ ਵਧਦੀ ਹੈ, ਤਾਂ ਬਹੁਤ ਵੱਧ ਜਾਂਦੀ ਹੈ। ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ।

ਹਰ ਸਬਜ਼ੀ ‘ਚ ਵਰਤੇ ਜਾਣ ਵਾਲੇ ਲਸਣ ਦੀਆਂ ਕੀਮਤਾਂ ਆਸਮਾਨ ਛੂਹ ਗਈਆਂ ਹਨ। ਲਸਣ ਦੀ ਕੀਮਤ 300 ਰੁਪਏ ਤੋਂ ਵੀ ਜ਼ਿਆਦਾ ਹੋਣ ਵਾਲੀ ਹੈ, ਆਓ ਜਾਣਦੇ ਹਾਂ ਇਸ ਦੀ ਵਜ੍ਹਾ, ਆਖਿਰ ਕਿਉਂ ਵੱਧ ਰਹੀ ਹੈ ਲਸਣ ਦੀ ਕੀਮਤ

ਕਿਉਂ ਵਧੀ ਲਸਣ ਦੀ ਕੀਮਤ

ਜੇਕਰ ਲਸਣ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਕੁਝ ਹੀ ਹਫਤਿਆਂ ‘ਚ 100 ਤੋਂ 300 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧਣ ਵਾਲੀ ਹੈ। ਲਸਣ ਦੀ ਕੀਮਤ ਵਧਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਪਰ ਜੇਕਰ ਮੁੱਖ ਕਾਰਨ ਦੀ ਗੱਲ ਕਰੀਏ ਤਾਂ ਉਹ ਹੈ, ਲਸਣ ਦਾ ਝਾੜ ਘੱਟ ਹੋਇਆ ਹੈ।

ਮੱਧ ਪ੍ਰਦੇਸ਼ ਵਿੱਚ ਲਸਣ ਦੀ ਸਭ ਤੋਂ ਵੱਧ ਖੇਤੀ ਕੀਤੀ ਜਾਂਦੀ ਹੈ। ਪਰ ਪਿਛਲੇ ਸਾਲ ਲਸਣ ਦਾ ਝਾੜ ਲਗਭਗ 8% ਘੱਟ ਹੋਇਆ ਹੈ। ਕਿਸਾਨ ਸਾਲਾਂ ਤੋਂ ਲਸਣ ਦੀ ਫ਼ਸਲ ਵਿੱਚ ਘਾਟੇ ਦਾ ਸਾਹਮਣਾ ਕਰ ਰਹੇ ਸਨ। ਜਿਸ ਕਾਰਨ ਉਨ੍ਹਾਂ ਨੇ ਲਸਣ ਦੀ ਕਾਸ਼ਤ ਘਟਾ ਦਿੱਤੀ। ਇਸ ਕਾਰਨ ਲਸਣ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਇਹ ਵੀ ਪੜ੍ਹੋ: Farming: ਠੰਡ ਮੁੱਕਣ ਦਾ ਨਾਮ ਨਹੀਂ ਲੈ ਰਹੀ…ਕਿਹੜੇ ਕਿਸਾਨਾਂ ਲਈ ਖੜ੍ਹੀ ਹੋ ਸਕਦੀ ਮੁਸ਼ਕਿਲ

ਕਦੋਂ ਘੱਟ ਹੋਣਗੀਆਂ ਲਸਣ ਦੀਆਂ ਕੀਮਤਾਂ

ਲਸਣ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਲਸਣ ਦੀ ਨਵੀਂ ਫ਼ਸਲ ਮੰਡੀ ਵਿੱਚ ਆਉਣ ਤੋਂ ਬਾਅਦ ਹੀ ਲਸਣ ਦੀਆਂ ਕੀਮਤਾਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਮੀਂਹ ਕਾਰਨ ਫ਼ਸਲਾਂ ਦੀ ਬਿਜਾਈ ਵਿੱਚ ਵੀ ਸਮਾਂ ਲੱਗ ਗਿਆ ਹੈ।

ਇਸ ਕਰਕੇ ਨਵੀਂ ਫ਼ਸਲ ਦੀ ਆਮਦ ਵਿੱਚ ਦੇਰੀ ਹੋ ਰਹੀ ਹੈ। ਸਾਉਣੀ ਦੀ ਫ਼ਸਲ ਦੀ ਆਮਦ ਤੋਂ ਬਾਅਦ ਹੀ ਲਸਣ ਦੇ ਭਾਅ ਹੇਠਾਂ ਆਉਣਗੇ। ਇਸ ਦਾ ਮਤਲਬ ਹੈ ਕਿ ਫਰਵਰੀ ਦੇ ਅੰਤ ਤੱਕ ਲਸਣ ਦੀਆਂ ਕੀਮਤਾਂ ‘ਚ ਕੁਝ ਕਮੀ ਆ ਸਕਦੀ ਹੈ।

ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਜੀਂਦ ‘ਚ ਪੰਜਾਬ ਬਾਰਡਰ ਸੀਲ, ਚੱਪੇ-ਚੱਪੇ ‘ਤੇ ਫੋਰਸ ਤਾਇਨਾਤ, ਦੇਖੋ ਤਸਵੀਰਾਂ

LEAVE A REPLY

Please enter your comment!
Please enter your name here